ਪੁਲਸ ਨੇ ਇਕ ਵਿਅਕਤੀ ਨੂੰ 32 ਬੋਰ ਦੇ ਪਿਸਟਲ, ਮੈਗਜ਼ੀਨ ਅਤੇ 2 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ

Friday, Aug 02, 2024 - 03:10 PM (IST)

ਪੁਲਸ ਨੇ ਇਕ ਵਿਅਕਤੀ ਨੂੰ 32 ਬੋਰ ਦੇ ਪਿਸਟਲ, ਮੈਗਜ਼ੀਨ ਅਤੇ 2 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ

ਜ਼ੀਰਾ (ਗੁਰਮੇਲ ਸੇਖਵਾਂ) : ਥਾਣਾ ਮਖੂ ਦੀ ਪੁਲਸ ਨੇ ਸ਼ਮਸ਼ਾਨਘਾਟ ਮਖੂ ਰੋਡ ’ਤੇ ਛਾਪਾਮਾਰੀ ਕਰਦੇ ਇਕ ਵਿਅਕਤੀ ਨੂੰ ਪਿਸਟਲ, ਮੈਗਜ਼ੀਨ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੌਰਾਨ ਜਦੋਂ ਉਹ ਲੋਹੀਆਂ ਤਿਕੋਣੀ ਮਖੂ ਨੇੜੇ ਪਹੁੰਚੇ ਤਾਂ ਉਨ੍ਹਾ ਨੂੰ ਸੂਚਨਾ ਮਿਲੀ ਸੀ ਕਿ ਕਰਨ ਸਿੰਘ ਉਰਫ ਬਾਸੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਹਰਦਾਸਾ ਆਪਣੇ ਕੋਲ ਨਜਾਇਜ਼ ਪਿਸਟਲ ਰੱਖਦਾ ਹੈ ਅਤੇ ਕੋਈ ਵਾਰਦਾਤ ਕਰਨ ਦੀ ਤਾਕ ਵਿੱਚ ਹੈ, ਜੋ ਸ਼ਮਸ਼ਾਨਘਾਟ ਰੋਡ ਮਖੂ ਵੱਲ ਪੈਦਲ ਆ ਰਿਹਾ ਹੈ।

ਇਸ 'ਤੇ ਪੁਲਸ ਪਾਰਟੀ ਨੇ ਉਥੇ ਰੇਡ ਕਰਦੇ ਹੋਏ ਨਾਮਜ਼ਦ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਉਸਦੇ ਕੋਲੋਂ ਤਲਾਸ਼ੀ ਦੌਰਾਨ ਇਕ 32 ਬੋਰ ਦਾ ਪਿਸਟਲ, ਮੈਗਜ਼ੀਨ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਵੱਲੋਂ ਦੋਸ਼ੀ ਖ਼ਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।


author

Gurminder Singh

Content Editor

Related News