ਫਿਲੌਰ ਪੁਲਸ ਵਲੋਂ 35 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ

12/21/2019 8:13:14 PM

ਫਿਲੌਰ/ਜਲੰਧਰ (ਸ਼ੋਰੀ) : ਹਾਈਟੈਕ ਨਾਕਾ ਸਤਲੁਜ ਪੁਲ ਫਿਲੌਰ ਦੀ ਪੁਲਸ ਟੀਮ ਵਲੋਂ ਲੁਧਿਆਣੇ ਵਾਲੇ ਪਾਸਿਓ ਆ ਰਹੇ ਵਾਹਨਾਂ ਦੀ ਜਾਂਚ ਦੌਰਾਨ 35 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਇਹ ਕਰੰਸੀ ਪ੍ਰਸ਼ੋਤਮ ਲਾਲ ਉਰਫ ਵਿੱਕੀ ਵਾਸੀ ਮੁੱਲਾਂਪੁਰ ਦਾਖਾਂ, ਲੁਧਿਆਣਾ ਪਾਸੋਂ ਬਰਾਮਦ ਕੀਤੀ ਗਈ ਹੈ। ਇਸ ਸਬੰਧ 'ਚ ਆਮਦਨ ਕਰ ਵਿਭਾਗ ਤੇ ਇਨਫੋਰਸਮੈਂਟ ਡਿਪਾਰਟਮੈਂਟ ਨੂੰ ਸੂਚਿਤ ਕੀਤਾ ਗਿਆ ਹੈ।

ਇਸ ਸਬੰਧ 'ਚ  ਦਵਿੰਦਰ ਅੱਤਰੀ ਪੀ. ਪੀ. ਐਸ. ਉਪ ਪੁਲਸ ਕਪਤਾਨ, ਸਬ ਡਵੀਜ਼ਨ ਫਿਲੋਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਮੇਤ ਇੰਸਪੈਕਟਰ ਸੁੱਖਾ ਸਿੰਘ ਮੁੱਖ ਅਫਸਰ ਥਾਣਾ ਫਿਲੋਰ, ਹਾਈਟੈਂਕ ਨਾਕਾ ਸਤਲੁਜ ਪੁਲ ਫਿਲੋਰ ਦੀ ਟੀਮ ਨੇ ਲੁਧਿਆਣਾ ਸਾਈਡ ਤੋਂ ਆ ਰਹੇ ਵਹੀਕਲਾਂ ਦੀ ਚੈਕਿੰਗ ਦੌਰਾਨ ਪ੍ਰਸ਼ੋਤਮ ਲਾਲ ਉਰਫ ਵਿੱਕੀ ਪੁਤਰ ਸਵ. ਰਾਜ ਕੁਮਾਰ ਵਾਸੀ ਪੁਰਾਣੀ ਦਾਣਾ ਮੰਡੀ, ਮੁੱਲਾਂਪੁਰ ਦਾਖਾਂ, ਲੁਧਿਆਣਾ ਪਾਸੋਂ ਲਿਫਾਫੇ 'ਚੋਂ 35 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਜਿਸ ਨੇ ਦੱਸਿਆ ਕਿ ਵੁਹ ਇਹ ਪੈਸੇ ਸੁਰਿੰਦਰ ਕੁਮਾਰ ਵਾਸੀ ਲੁਧਿਆਣਾ ਪਾਸੋਂ ਲੈ ਕੇ ਆਇਆ ਸੀ ਅਤੇ ਉਸ ਨੇ ਇਹ ਪੈਸੇ ਮਹਿੰਦਰ ਪਾਲ ਵਾਸੀ ਅੱਪਰਾਂ ਨੂੰ ਲਿਜਾ ਕੇ ਦੇਣੇ ਸਨ। ਇਸ ਸਬੰਧ 'ਚ ਇਨਕਮ ਟੈਕਸ ਡਿਪਾਰਟਮੈਂਟ


Related News