ਸਤਲੁਜ ਦਰਿਆ ''ਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

01/31/2020 12:25:36 AM

ਲੁਧਿਆਣਾ,(ਅਨਿਲ)-ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਜਮਾਲਪੁਰ ਲੇਲੀ 'ਚ ਸਤਲੁਜ ਦਰਿਆ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ, ਜਿਸ ਸਬੰਧੀ ਥਾਣਾ ਮਿਹਰਬਾਨ ਇੰਚਾਰਜ ਕੁਲਵੰਤ ਸਿੰਘ ਮੱਲੀ ਅਤੇ ਜਾਂਚ ਅਧਿਕਾਰੀ ਥਾਣੇਦਾਰ ਤਰਸੇਮ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਪਿੰਡ ਵਾਸੀਆਂ ਨੇ ਸੂਚਨਾ ਦਿੱਤੀ ਕਿ ਸਤਲੁਜ ਦਰਿਆ 'ਚ ਇਕ ਵਿਅਕਤੀ ਦੀ ਲਾਸ਼ ਪਾਣੀ 'ਚ ਪਈ ਹੋਈ ਹੈ, ਜਿਸ ਦੇ ਬਾਅਦ ਪੁਲਸ ਤੁਰੰਤ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਕੋਲੋਂ ਕੋਈ ਦਸਤਾਵੇਜ਼ ਪ੍ਰਾਪਤ ਨਹੀਂ ਹੋਇਆ ਹੈ। ਮ੍ਰਿਤਕ ਦੀ ਉਮਰ ਕਰੀਬ 55 ਸਾਲ ਦੀ ਲੱਗ ਰਹੀ ਹੈ। ਉਸ ਦੇ ਸਰੀਰ ਉੱਪਰ ਨੀਲੇ ਰੰਗ ਦੀ ਕੋਟੀ ਪਾਈ ਹੋਈ ਹੈ, ਜਦੋਂਕਿ ਮ੍ਰਿਤਕ ਦਾ ਮੂੰਹ ਕਿਸੇ ਜਾਨਵਰ ਦੁਆਰਾ ਖਾਧਾ ਹੋਇਆ ਹੈ। ਮ੍ਰਿਤਕ ਦੇ ਸਰੀਰ 'ਤੇ ਪੈਂਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲਾਸ਼ 5 ਦਿਨ ਪੁਰਾਣੀ ਲੱਗ ਰਹੀ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਤਪਤਾਲ ਦੇ ਮੁਰਦਾ 'ਚ 72 ਘੰਟੇ ਲਈ ਰੱਖ ਦਿੱਤਾ ਹੈ ਅਤੇ ਬਾਕੀ ਮ੍ਰਿਤਕ ਦੀ ਮੌਤ ਦੀ ਵਜ੍ਹਾ ਪੋਸਟਮਾਰਟਮ ਹੋਣ ਦੇ ਬਾਅਦ ਪਤਾ ਲੱਗੇਗੀ। ਫਿਲਹਾਲ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News