ਵਿਅਕਤੀ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ

Thursday, Oct 03, 2019 - 08:08 PM (IST)

ਵਿਅਕਤੀ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ

ਅਬੋਹਰ (ਸੁਨੀਲ)-ਪਿੰਡ ਸੀਡਫਾਰਮ ਵਾਸੀ ਅਤੇ ਚਾਰ ਬੱਚਿਆਂ ਦੇ ਪਿਤਾ ਨੇ ਬੀਤੇ ਦਿਨੀਂ ਘਰ 'ਚ ਹੀ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਜਾਣਕਾਰੀ ਅਨੁਸਾਰ ਪੂਰਨ ਸਿੰਘ ਪੁੱਤਰ ਸੁਰਜਨ ਸਿੰਘ ਉਮਰ ਕਰੀਬ 46 ਸਾਲ ਜੋ ਰਿਕਸ਼ਾ ਚਲਾਉਂਦਾ ਸੀ ਅਤੇ ਕਾਫੀ ਸਮੇਂ ਤੋਂ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਸੀ। ਬੀਤੇ ਦਿਨੀਂ ਜਦੋਂ ਉਸ ਦੇ ਪਰਿਵਾਰ ਵਾਲੇ ਨਰਮਾ ਚੁਗਣ ਗਏ ਸਨ ਤਾਂ ਉਸ ਨੇ ਘਰ ਦੇ ਬਾਹਰ ਬਣੀ ਖਾਲੀ ਪਈ ਦੁਕਾਨ 'ਚ ਸ਼ਟਰ ਬੰਦ ਕਰ ਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੇ ਉਸ ਦੀ ਬਹੁਤ ਤਲਾਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਬੀਤੀ ਸ਼ਾਮ ਦੁਕਾਨ ਵਿਚੋਂ ਬਦਬੂ ਆਉਣ 'ਤੇ ਉਨ੍ਹਾਂ ਨੇ ਹੋਰ ਲੋਕਾਂ ਦੀ ਮਦਦ ਨਾਲ ਸ਼ਟਰ ਖੋਲ੍ਹਿਆ ਤਾਂ ਦੇਖਿਆ ਕਿ ਉਹ ਫਾਹੇ 'ਤੇ ਲਟਕ ਰਿਹਾ ਸੀ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਧਰ ਸਿਟੀ-1 ਪੁਲਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।


author

Karan Kumar

Content Editor

Related News