ਪਟਿਆਲਾ: ਅਣਪਛਾਣੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

08/18/2019 3:25:21 PM

ਪਟਿਆਲਾ (ਬਖਸ਼ੀ)—ਪਟਿਆਲਾ ਦੀ ਜਗਦੀਸ਼ ਕਲੋਨੀ 'ਚ ਅਣਪਛਾਤੀ ਲਾਸ਼ ਮਿਲਣ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ ਉਸ ਬਾਰੇ ਅਜੇ ਕੁਝ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕਿਥੋਂ ਦਾ ਹੈ ਅਤੇ ਕੌਣ ਹੈ। ਲੋਕਾਂ ਦੇ ਮੁਤਾਬਕ ਕੱਲ੍ਹ ਰਾਤ 8 ਵਜੇ ਦੇ ਕਰੀਬ ਇਸ ਵਿਅਕਤੀ ਨੂੰ ਇੱਥੇ ਘੁੰਮਦੇ ਵੇਖਿਆ ਗਿਆ ਸੀ ਅਤੇ ਇਸ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਇਸ ਨੇ ਨਸ਼ਾ ਕੀਤਾ ਹੈ। ਅੱਜ ਸਵੇਰੇ ਉਸ ਦੀ ਲਾਸ਼ ਖਾਲੀ ਪਲਾਟ 'ਚੋਂ ਮਿਲੀ। ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਉਨ੍ਹਾਂ ਮੁਤਾਬਕ ਲਾਸ਼ ਦਾ ਪੋਸਟਮਾਰਟਮ ਕਰਵਾ ਕੇ 72 ਘੰਟਿਆਂ ਦੇ ਲਈ ਇਸ ਦੀ ਪਛਾਣ ਲਈ ਮੋਰਚਰੀ 'ਚ ਰੱਖਿਆ ਜਾਵੇਗਾ।


Shyna

Content Editor

Related News