ਕੇਂਦਰੀ ਜੇਲ ’ਚੋਂ ਮਿੱਟੀ ’ਚ ਦੱਬੇ ਮਿਲੇ ਮੋਬਾਇਲ

02/09/2020 4:17:34 PM

ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ਵਿਚ ਮੋਬਾਇਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਲਾਸ਼ੀ ਅਤੇ ਚੈਕਿੰਗ ਤੋਂ ਬਾਅਦ ਸਫਾਈ ਦੌਰਾਨ ਮਿੱਟੀ ਵਿਚ ਦੱਬੇ ਹੋਏ ਮੋਬਾਇਲ ਫੋਨ ਬਰਾਮਦ ਹੋਏ। ਇਸ ਮਾਮਲੇ ਵਿਚ ਥਾਣਾ ਤ੍ਰਿਪਡ਼ੀ ਦੀ ਪੁਲਸ ਨੇ ਦੋ ਵੱਖ-ਵੱਖ ਕੇਸ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤੇ ਹਨ।

ਪਹਿਲੇ ਕੇਸ ਵਿਚ ਸਹਾਇਕ ਸੁਪਰਡੈਂਟ ਦਰਸ਼ਨ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ, ਜਿਸ ਵਿਚ ਜਦੋਂ ਜੇਲ ਪ੍ਰਸ਼ਾਸਨ ਵੱਲੋਂ ਬੈਰਕ ਨੰ. 3 ਦੀ ਸਫਾਈ ਕਰਵਾਈ ਜਾ ਰਹੀ ਸੀ ਤਾਂ ਬੈਰਕ ਦੇ ਪਿਛਲੇ ਪਾਸਿਓਂ ਮਿੱਟੀ ਵਿਚ ਦੱਬਿਆ ਹੋਇਆ ਮੋਬਾਇਲ ਫੋਨ ਅਤੇ ਸਿਮ ਬਰਾਮਦ ਹੋਇਆ। ਇਸ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਦੂਜੇ ਕੇਸ ਵਿਚ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਮੁਤਾਬਕ ਜਦੋਂ ਸਹਾਇਕ ਸੁਪਰਡੈਂਟ ਕਰਮਚਾਰੀਆਂ ਸਮੇਤ ਬੈਰਕ ਨੰ. 5 ਅਤੇ 6 ਦੀ ਸਫਾਈ ਕਰਵਾ ਰਹੇ ਸਨ ਤਾਂ ਸਫਾਈ ਦੌਰਾਨ ਕੈਦੀ ਮੇਲਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਰੌਣੀ ਕਲਾਂ, ਜ਼ਿਲਾ ਰੋਪਡ਼ ਨੂੰ ਮਿੱਟੀ ਵਿਚ ਦੱਬਿਆ ਹੋਇਆ ਇਕ ਫੋਨ ਬਰਾਮਦ ਹੋਇਆ। ਜੇਲ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News