ਪਾਰਕਿੰਸਨ ਦਾ ਅਲਟਰਾਸਾਊਂਡ ਵੇਵ ਨਾਲ ਹੋ ਰਿਹੈ ਇਲਾਜ, 3 ਘੰਟਿਆਂ 'ਚ ਸਰੀਰ ਦੀ ਕੰਬਣ ਹੁੰਦੀ ਦੂਰ

Monday, Dec 18, 2023 - 03:26 PM (IST)

ਚੰਡੀਗੜ੍ਹ- ਪਾਰਕਿੰਸਨ ਰੋਗ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੰਬਣੀ ਸ਼ੁਰੂ ਹੋ ਜਾਂਦੀ ਹੈ ਅਤੇ ਮਰੀਜ਼ ਨੂੰ ਤੁਰਨ-ਫਿਰਨ ਅਤੇ ਕੰਮ ਕਰਨ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਇਸ ਬਿਮਾਰੀ ਦਾ ਇਲਾਜ ਅਲਟਰਾਸਾਊਂਡ ਰਾਹੀਂ ਕੀਤਾ ਜਾ ਰਿਹਾ ਹੈ। ਕੋਇੰਬਟੂਰ ਤੋਂ ਆਏ ਡਾ: ਕੇ ਵਿਜਯਨ ਨੇ ਪੀਜੀਆਈ ਦੇ ਨਿਊਰੋਲੋਜੀ ਵਿਭਾਗ ਵੱਲੋਂ ਕਰਵਾਏ ਸੁਸਾਇਟੀ ਆਫ਼ ਨਿਊਰੋਸੋਨੋਲੋਜੀ ਦੀ ਸਾਲਾਨਾ ਕਾਨਫ਼ਰੰਸ ਵਿੱਚ ਇਸ ਬਾਰੇ ਦੱਸਿਆ। 

ਇਹ ਵੀ ਪੜ੍ਹੋ-  ਪੰਜਾਬ 'ਚ ਛੇ ਜ਼ਿਲ੍ਹਿਆਂ 'ਚ ਧੁੰਦ ਦਾ ਕਹਿਰ, 23 ਦਸੰਬਰ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ

ਉਨ੍ਹਾਂ ਕਿਹਾ ਕਿ ਜਿਸ ਮਰੀਜ਼ ਨੂੰ ਪਾਰਕਿੰਸਨ ਦੀ ਸਮੱਸਿਆ ਹੁੰਦੀ ਹੈ, ਉਸ ਪੀੜਤ ਮਰੀਜ਼ ਦੇ ਦਿਮਾਗ 'ਚ ਅਲਟਰਾਸਾਊਂਡ ਨਾਲ ਦਿਮਾਗ ਦੇ ਥੈਲੇਮਸ ਵਿਚ ਜਾ ਕੇ 3-4 ਐੱਮ.ਐੱਮ ਦੇ ਛੋਟੇ ਛੇਕ ਕੀਤੇ ਜਾਂਦੇ ਹਨ ਅਤੇ ਅਲਟਰਾਸਾਊਂਡ ਕਿਰਨਾਂ ਦੇ ਜਰੀਏ ਦਿਮਾਗ 'ਚ ਮੌਜੂਦ ਅਸਧਾਰਨ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਨੂੰ ਨਸ਼ਟ ਕਰਨ ਦੇ 3 ਘੰਟੇ ਬਾਅਦ, ਮਰੀਜ਼ ਦੇ ਸਰੀਰ ਵਿਚ ਪਾਰਕਿੰਸਨ ਕਾਰਨ ਜੋ ਕੰਬਣੀ ਹੁੰਦੀ ਹੈ, ਉਹ ਬੰਦ ਹੋ ਜਾਂਦੀ ਹੈ। 

ਇਹ ਵੀ ਪੜ੍ਹੋ- ਪੰਜਾਬੀ ਨੌਜਵਾਨ ਦੀ ਦੁਬਈ ’ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ

ਡਾਕਟਰ ਵਿਜਯਨ ਨੇ ਦੱਸਿਆ ਕਿ ਇੱਕ ਸਾਲ ਵਿੱਚ ਇਸ ਤਕਨੀਕ ਨਾਲ 60 ਮਰੀਜ਼ ਠੀਕ ਹੋ ਚੁੱਕੇ ਹਨ। ਵਰਤਮਾਨ ਵਿੱਚ ਇਹ ਸਹੂਲਤ ਕੋਇੰਬਟੂਰ ਵਿੱਚ ਉਪਲਬਧ ਹੈ। ਡਾ. ਵਿਜਯਨ ਨੇ ਦੱਸਿਆ ਕਿ ਮੈਡੀਕਲ ਸਾਇੰਸ 'ਚ ਪਾਰਕਿੰਸਨ 'ਤੇ ਹੁਣ ਤੱਕ ਜਿੰਨੀਆਂ ਵੀ ਖੋਜਾਂ ਹੋਇਆ ਹਨ, ਉਸ 'ਚ ਪਤਾ ਲਗਾ ਕਿ 40 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਚ ਇਹ ਰੋਗ ਜੈਨੇਟਿਕ ਕਾਰਨਾਂ ਕਰਕੇ ਹੁੰਦਾ ਹੈ। ਜਦੋਂ ਮਰੀਜ਼ ਦੀ ਉਮਰ 40 ਤੋਂ ਵੱਧ ਹੋਵੇ ਤਾਂ ਇਸਨੂੰ ਇੱਕ ਡੀਜਨਰੇਟਿਵ ਬਿਮਾਰੀ ਮੰਨਿਆ ਜਾਂਦਾ ਹੈ। 

ਇਹ ਵੀ ਪੜ੍ਹੋ- ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News