ਆਮ ਆਦਮੀ ਕਲੀਨਿਕਾਂ ਨੇ ਜ਼ਿਲ੍ਹੇ ’ਚ 22 ਲੱਖ ਲੋਕਾਂ ਦਾ ਕੀਤਾ ਇਲਾਜ

Thursday, Nov 21, 2024 - 03:10 AM (IST)

ਆਮ ਆਦਮੀ ਕਲੀਨਿਕਾਂ ਨੇ ਜ਼ਿਲ੍ਹੇ ’ਚ 22 ਲੱਖ ਲੋਕਾਂ ਦਾ ਕੀਤਾ ਇਲਾਜ

ਅੰਮ੍ਰਿਤਸਰ (ਦਲਜੀਤ) - ਡਿਪਟੀ ਕਮਿਸ਼ਨਰ  ਸਾਕਸ਼ੀ ਸਾਹਨੀ ਨੇ ਅਚਨਚੇਤ ਆਮ ਆਦਮੀ ਕਲੀਨਿਕਾਂ ਦੀ ਜਾਂਚ ਕਰਦੇ ਹੋਏ ਗੋਪਾਲ ਨਗਰ ਟੈਂਕੀ ਵਾਲੇ ਪਾਰਕ ਵਿਚ ਬਣੀ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਲੀਨਿਕ ਵਿਚ ਮੌਜੂਦ ਦਵਾਈ ਲੈਣ ਆਏ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਵਿਚਾਰ ਲਏ ਅਤੇ ਸਟਾਫ ਬਾਰੇ ਫੀਡ ਬੈਕ ਲਈ।

ਇਸ ਮੌਕੇ ਉਨ੍ਹਾਂ ਕਲੀਨਿਕ ਦੇ ਸਟਾਫ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਇਹ ਕਲੀਨਿਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਕਾਰੀ ਪ੍ਰਾਜੈਕਟ ਹਨ ਅਤੇ ਜ਼ਿਲਾ ਵਾਸੀਆਂ ਦੀ ਸਿਹਤ ਲਈ ਤੁਹਾਡੇ ’ਤੇ ਵੱਡੀਆਂ ਜ਼ਿੰਮੇਵਾਰੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਇਸ ਵੇਲੇ 72 ਆਮ ਆਦਮੀ ਕਲੀਨਿਕ ਚਲ ਰਹੇ ਹਨ, ਜਿਨ੍ਹਾਂ ਵਿਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਲੈਬ ਟੈਸਟ ਬਿਲਕੁੱਲ ਮੁਫਤ ਕੀਤੇ ਜਾ ਰਹੇ ਹਨ। ਹੁਣ ਤੱਕ 2185748 ਮਰੀਜ਼ਾਂ ਦਾ ਇਲਾਜ ਅਤੇ 367404 ਮਰੀਜ਼ਾਂ ਦੇ ਲੈਬ ਟੈਸਟ ਕੀਤੇ ਜਾ ਚੁੱਕੇ ਹਨ, ਜੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਬਦੌਲਤ ਹੀ ਸੰਭਵ ਹੋਏ ਹਨ।

ਉਨ੍ਹਾਂ ਕਿਹਾ ਕਿ ਤੁਸੀਂ ਹਰ ਆਏ ਮਰੀਜ਼ ਨੂੰ ਦਵਾਈ ਦੇਣ ਦੇ ਨਾਲ-ਨਾਲ ਉਸ ਨੂੰ ਚੰਗੀ ਸਿਹਤ ਲਈ ਸਹੀ ਖੁਰਾਕ, ਯੋਗ ਅਤੇ ਕਸਰਤ ਕਰਨ ਦਾ ਮਸ਼ਵਰਾ ਵੀ ਦਿਓ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਇਸ ਨਾਲ ਲੋਕਾਂ ਦੀ ਸਿਹਤ ਬਿਹਤਰ ਹੋਵੇਗੀ ਅਤੇ ਤੁਹਾਡੇ ਉੱਤੇ ਵੀ ਬੋਝ ਘਟੇਗਾ।


author

Inder Prajapati

Content Editor

Related News