ਪੰਚਾਇਤ ਸਕੱਤਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

Friday, Aug 17, 2018 - 09:02 AM (IST)

ਬੁਢਲਾਡਾ(ਮਨਜੀਤ)— ਪੰਜਾਬ ਪੰਚਾਇਤ ਸਕੱਤਰ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਲਾਕ ਬੁਢਲਾਡਾ ਦੇ ਸਰਪ੍ਰਸਤ ਅਜੈਬ ਸਿੰਘ ਡੋਗਰਾ ਅਤੇ ਬਲਾਕ ਬੁਢਲਾਡਾ ਦੇ ਪ੍ਰਧਾਨ ਬਲਜਿੰਦਰ ਸਿੰਘ ਖੀਪਲ ਦੀ ਅਗਵਾਈ ਵਿਚ ਬੀ.ਡੀ.ਪੀ.ਓ. ਦਫਤਰ ਵਿਖੇ ਦਿੱਤਾ ਜਾ ਰਿਹਾ ਧਰਨਾ ਅੱਜ ਲਗਾਤਾਰ 19ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਆਗੂਆਂ ਵਲੋਂ ਉਪਰੋਕਤ ਆਗੂਆਂ ਦੀ ਅਗਵਾਈ ਵਿਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ 'ਜੋ ਹਮਸੇ ਟਕਰਾਏਗਾ, ਚੂਰ-ਚੂਰ ਹੋ ਜਾਏਗਾ', 'ਸਾਡੇ ਹੱਕ ਇੱਥੇ ਰੱਖ' ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਗੂੰਜੇ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 30-4-2018 ਨੂੰ ਪੰਚਾਇਤ ਮੰਤਰੀ ਅਤੇ ਪੰਜਾਬ ਸਰਕਾਰ ਦੇ ਸਕੱਤਰ ਵਲੋਂ ਲਿਖਤੀ ਸਮਝੋਤਾ ਕੀਤਾ ਗਿਆ ਸੀ ਕਿ ਪੰਚਾਇਤ ਸਕੱਤਰਾਂ ਦੀਆਂ ਮੰਗਾਂ ਇਕ ਮਹੀਨੇ ਵਿਚ ਲਾਗੂ ਕੀਤੀਆਂ ਜਾਣਗੀਆਂ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲਾਗੂ ਨਹੀਂ ਹੁੰਦੀਆਂ, ਧਰਨਾ ਜਿਉਂ ਦਾ ਤਿਉਂ ਰਹੇਗਾ।

ਦੂਜੇ ਪਾਸੇ ਪਿੰਡਾਂ ਦੇ ਲੋਕਾਂ ਨੂੰ ਧਰਨੇ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਦਫਤਰ ਸਪੁਰੀਡੈਂਟ ਨਿਰਮਲਾ ਦੇਵੀ, ਪੰਚਾਇਤ ਅਫਸਰ ਸਰਬਜੀਤ ਸਿੰਘ, ਸਕੱਤਰ ਦੀਪਕ ਕੁਮਾਰ, ਬਘੇਲ ਸਿੰਘ ਬੀਰੋਕੇ, ਮਨਮੋਹਨ ਸਿੰਘ, ਹਰਭਜਨ ਸਿੰਘ, ਧੀਰਜ ਕੁਮਾਰ, ਬਲਵਿੰਦਰ ਕੁਮਾਰ, ਲਾਲ ਸਿੰਘ, ਰਾਜਵਿੰਦਰ ਸਿੰਘ, ਨਿੱਕਾ ਸਿੰਘ, ਹਰਵੀਰ ਸਿੰਘ, ਮਨਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ ਮੋਜੂਦ ਸੀ।

ਇਹ ਹਨ ਮੰਗਾਂ:— 

1. ਰੈਗੂਲਰ ਪੰਚਾਇਤ ਸਕੱਤਰਾਂ ਨੂੰ ਖਜਾਨੇ ਵਿਚੋਂ ਤਨਖਾਹ ਦੇਣਾ।
2. ਪੰਚਾਇਤ ਸਕੱਤਰਾਂ ਦਾ ਈ.ਓ.ਪੀ. ਕੋਟਾ ਲਾਗੂ ਕਰਨਾ। 
3. ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ।

Related News