BSF ਨੇ ਭਾਰਤ-ਪਾਕਿ ਬਾਰਡਰ ਨੇੜੇ ਡੇਗਿਆ ਪਾਕਿਸਤਾਨ ਵੱਲੋਂ ਆਇਆ ਡਰੋਨ
Tuesday, Nov 19, 2024 - 05:25 AM (IST)

ਫਿਰੋਜ਼ਪੁਰ/ਮਮਦੋਟ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ, ਸ਼ਰਮਾ)– ਪਾਕਿਸਤਾਨ ਵੱਲੋਂ ਭੇਜਿਆ ਗਿਆ ਇਕ ਚਾਈਨਾ ਮੇਡ ਡਰੋਨ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਨੇੜੇ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਡੇਗਿਆ ਗਿਆ, ਜਿਸ ਨੂੰ ਕਬਜ਼ੇ ’ਚ ਲੈ ਕੇ ਬੀ.ਐੱਸ.ਐੱਫ. ਵੱਲੋਂ ਆਸ-ਪਾਸ ਦੇ ਏਰੀਏ ’ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਡਰੋਨ ਦੀ ਬਰਾਮਦਗੀ ਸਬੰਧੀ ਬੀ.ਐੱਸ.ਐੱਫ. ਦੀ 155 ਬਟਾਲੀਅਨ ਦੇ ਇੰਸਪੈਕਟਰ ਆਸ਼ੂਤੋਸ਼ ਨੇਗੀ ਵੱਲੋਂ ਦਿੱਤੀ ਲਿਖਤੀ ਸੂਚਨਾ ਦੇ ਆਧਾਰ ’ਤੇ ਥਾਣਾ ਮਮਦੋਟ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀਂ ਹੋ ਗਈ ਵੱਡੀ ਵਾਰਦਾਤ, ਸ਼ਰੇਆਮ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਨੌਜਵਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਬੀ.ਐੱਸ.ਐੱਫ. ਵੱਲੋਂ ਪੁਲਸ ਨੂੰ ਭੇਜੇ ਪੱਤਰ ’ਚ ਦੱਸਿਆ ਗਿਆ ਹੈ ਕਿ ਸੂਚਨਾ ਮਿਲਣ ’ਤੇ ਬੀ.ਐੱਸ.ਐੱਫ. ਵੱਲੋਂ ਪਿੰਡ ਚੱਕ ਭੰਗੇਵਾਲਾ ਏਰੀਆ ਦੇ ਖੇਤਾਂ ’ਚ ਇਹ ਟੁੱਟਿਆ ਡਰੋਨ ਮਿਲਿਆ ਹੈ। ਬੀ.ਐੱਸ.ਐੱਫ. ਮੁਤਾਬਕ ਇਹ ਡਰੋਨ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਡਰੋਨ ਵਿਰੋਧੀ ਅਭਿਆਸ ਦੌਰਾਨ ਡੇਗਿਆ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਮੋਰੀਆ ਪੁਲ 3 ਮਹੀਨੇ ਲਈ ਹੋਇਆ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e