ਫਿਰੋਜ਼ਪੁਰ ''ਚ ਦੇਰ ਰਾਤ ਵੱਡੀ ਵਾਰਦਾਤ! ਡਾਕਟਰ ਨੂੰ ਮਾਰ''ਤੀ ਗੋਲੀ, ਕਲੀਨਿਕ ''ਚ ਵੜੇ 3 ਲੋਕਾਂ ਨੇ ਕੀਤਾ ਹਮਲਾ
Thursday, Jul 31, 2025 - 01:17 AM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਸ਼ਹਿਰ ਵਿੱਚ ਨਿਜ਼ਾਮੂਦੀਨ ਬਸਤੀ ਨੇੜੇ ਬੀਤੀ ਰਾਤ ਇੱਕ ਬੀਏਐੱਮਐੱਸ ਡਾਕਟਰ ਨੂੰ ਕਲੀਨਿਕ ਅੰਦਰ ਵੜੇ ਤਿੰਨ ਲੋਕਾਂ ਨੇ ਗੋਲੀ ਮਾਰੀ ਦਿੱਤੀ ਜਿਸ ਕਾਰਨ ਡਾਕਟਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਡਾਕਟਰ ਦਾ ਨਾਮ ਇੰਦਰਜੀਤ ਸਿੰਘ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦਾ ਕੱਪੜਾ ਉਦਯੋਗ ‘ਮੇਕ ਇਨ ਇੰਡੀਆ’ ਦੀ ਧੜਕਣ : ਅਰਜੁਨ ਮੁੰਡਾ
ਜਾਣਕਾਰੀ ਮੁਤਾਬਕ, ਮੌਕੇ 'ਤੇ ਪਹੁੰਚੇ ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਲੀਨਿਕ ਦੇ ਅੰਦਰ ਤਿੰਨ ਲੋਕ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਡਾਕਟਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਉਨ੍ਹਾਂ ਨੇ ਡਾਕਟਰ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਡਾਕਟਰ ਗੰਭੀਰ ਜ਼ਖਮੀ ਹੋ ਗਿਆ, ਜਿਸਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8