ਨਸ਼ਾ ਖਰੀਦਣ ਲਈ ਵਾਹਨ ਚੋਰੀ ਕਰਨ ਵਾਲਾ ਗ੍ਰਿਫ਼ਤਾਰ, 4 ਬਾਈਕ ਤੇ 1 ਐਕਟਿਵਾ ਬਰਾਮਦ
Tuesday, Oct 01, 2024 - 06:31 PM (IST)
ਲੁਧਿਆਣਾ (ਰਿਸ਼ੀ)-ਨਸ਼ਾ ਖਰੀਦਣ ਲਈ ਵਾੲਨ ਚੋਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਥਾਣਾ ਹੈਬੋਵਾਲ ਦੀ ਪੁਲਸ ਵੱਲੋਂ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਗੁਰਦੇਵ ਸਿੰਘ ਅਤੇ ਐੱਸ.ਐੱਚ.ਓ. ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਨਿਵਾਸੀ ਪਿੰਡ ਭੁੱਟਾ ਵਜੋਂ ਹੋਈ ਹੈ।
ਪੁਲਸ ਨੇ ਉਸ ਨੂੰ ਸੂਚਨਾ ਦੇ ਆਧਾਰ ‘ਤੇ ਉਸ ਸਮੇਂ ਦਬੋਚਿਆ, ਜਦੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸੀ ਜਿਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ‘ਤੇ 4 ਬਾਈਕ ਅਤੇ 1 ਐਕਟਿਵਾ ਬਰਾਮਦ ਕੀਤੀ ਗਈ। ਪੁਲਸ ਦੇ ਮੁਤਾਬਕ ਮੁਲਜ਼ਮ ਖਿਲਾਫ ਸਾਲ 2023 ਵਿਚ ਵੀ ਥਾਣਾ ਡੇਹਲੋਂ ਵਿਚ ਚੋਰੀ ਦੇ ਦੋਸ਼ ਵਿਚ ਪਰਚਾ ਦਰਜ ਹੋਇਆ ਸੀ। ਬਰਾਮਦ ਵਾਹਨ ਹੈਬੋਵਾਲ ਅਤੇ ਪੀ.ਏ.ਯੂ. ਇਲਾਕੇ ਤੋਂ ਹੀ ਚੋਰੀ ਕੀਤੇ ਗਏ ਹਨ।