ਲੋਕ ਸਭਾ ਹਲਕਾ ਫਰੀਦਕੋਟ ਤੋਂ ''ਨੋਟਾ'' ਨੂੰ ਪਈਆਂ 19,053 ਵੋਟਾਂ

05/23/2019 11:15:27 PM

ਜੈਤੋ, (ਗੁਰਮੀਤ, ਜ. ਬ.)— 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 19 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਅਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, 'ਆਪ' ਅਤੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ 15 ਉਮੀਦਵਾਰਾਂ ਨੂੰ 'ਨੋਟਾ' ਨਾਲੋਂ ਵੀ ਘੱਟ ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਫਰੀਦਕੋਟ ਵਿਚ ਕੁਲ 9,51,956 ਵੋਟਾਂ ਪੋਲ ਹੋਈਆਂ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 'ਨੋਟਾ' ਨੂੰ 19,053 ਵੋਟਾਂ ਪਈਆਂ। ਇਸ ਦਾ ਸਿੱਧਾ-ਸਾਧਾ ਮਤਲਬ ਇਹ ਹੈ ਕਿ ਸਾਰੀਆਂ ਪਾਰਟੀਆਂ ਤੋਂ ਲੋਕਾਂ ਦਾ ਵਿਸ਼ਵਾਸ ਦਿਨੋ-ਦਿਨ ਖ਼ਤਮ ਹੁੰਦਾ ਜਾ ਰਿਹਾ ਹੈ।


KamalJeet Singh

Content Editor

Related News