ਭਾਦਸੋਂ ਵਿਖੇ ਸਕੂਲ ਲੱਗਣ ਤੋਂ ਪਹਿਲਾਂ ਹੀ ਖੁੱਲ੍ਹ ਜਾਂਦੇ ਨੇ ਠੇਕੇ, ਮਹਿਕਮਾ ਹੋਇਆ ਸੁਸਤ ਠੇਕੇਦਾਰ ਹੋਏ ਚੁਸਤ
Thursday, Sep 22, 2022 - 04:33 PM (IST)
ਭਾਦਸੋਂ (ਅਵਤਾਰ)- ਪੰਜਾਬ ਸਰਕਾਰ ਦੀਆਂ ਸਿੱਖਿਆ ਦੇ ਪਸਾਰ ਅਤੇ ਹੋਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸਦੇ ਉਲਟ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੁਝ ਸ਼ਰਾਬ ਦੇ ਠੇਕੇਦਾਰਾਂ ਵਲੋਂ ਨਹੀਂ ਕੀਤੀਆਂ ਜਾ ਰਹੀਆਂ। ਜਿਸਦੀ ਤਾਜਾ ਉਦਾਰਹਣ ਭਾਦਸੋਂ ਅਤੇ ਨਾਲ ਲੱਗਦੇ ਇਲਾਕੇ ਵਿਚ ਖੁੱਲੇ ਸ਼ਰਾਬ ਦੇ ਠੇਕਿਆਂ ’ਤੇ ਵੇਖਣ ਨੂੰ ਮਿਲੀ। ਭਾਵੇਂ ਸੂਬੇ ਅੰਦਰ ਸਰਕਾਰੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 8 ਵਜੇ ਹੈ ਪਰ ਭਾਦਸੋਂ ਦੇ ਠੇਕੇ ਸਕੂਲ ਲੱਗਣ ਤੋਂ ਪਹਿਲਾਂ ਹੀ ਖੁੱਲ੍ਹ ਜਾਂਦੇ ਹਨ ਅਤੇ ਰੱਜ ਕੇ ਐਕਸਾਈਜ ਵਿਭਾਗ ਅਤੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹਨ ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਨੀਤ ਕੌਰ ਦਾ ਵੱਡਾ ਬਿਆਨ
ਪੱਤਰਕਾਰਾਂ ਵਲੋਂ ਅੱਜ ਸਵੇਰੇ ਵੇਖਿਆ ਗਿਆ ਕਿ ਸਵੇਰੇ 7.30 ਵਜੇ ਦੇ ਕਰੀਬ ਚਾਸਵਾਲ ਵਿਖੇ ਸ਼ਰੇਆਮ ਖੁੱਲ੍ਹਿਆ ਸ਼ਰਾਬ ਦਾ ਠੇਕਾ ਅਤੇ ਮੰਡੀ ਨਜਦੀਕ ਸਵੇਰੇ ਸਾਜਰੇ ਹੀ ਚੋਰ ਮੋਰੀ ਵੱਲੋਂ ਵੇਚੀ ਜਾ ਰਹੀ ਸ਼ਰਾਬ ਨੇ ਸਾਬਤ ਕਰ ਦਿੱਤਾ ਹੈ ਕਿ ਠੇਕੇਦਾਰ ਆਪਣੀ ਮਨਮਰਜੀ ਨਾਲ ਠੇਕਾ ਖੋਲ੍ਹ ਕੇ ਸ਼ਰਾਬ ਵੇਚ ਸਕਦੇ ਹਨ ਪਰ ਮਹਿਕਮੇ ਇਸ ਵੱਲ ਉਕਾ ਧਿਆਨ ਨਹੀ ਦੇ ਰਿਹਾ । ਇਸਨੂੰ ਮਹਿਕਮੇ ਦੀ ਮਿਲੀ ਭੁਗਤ ਕਹਿ ਲਵੋ ਜਾਂ ਫਿਰ ਮਹਿਕਮਾ ਕੁੰਭਕਰਨੀ ਨੀਂਦ ਪਿਆ ਹੈ ਜਿਸਨੂੰ ਜਗਾਉਣ ਦੀ ਲੋੜ ਹੈ ।
ਠੇਕੇਦਾਰਾਂ ਵੱਲੋਂ ਕੀਤੀ ਗਈ ਮਨਮਰਜੀ ਸਰਕਾਰੀ ਹੁਕਮਾਂ ਨੂੰ ਠੇਂਗਾ ਵਿਖਾ ਰਹੀਆਂ ਹਨ ਹੁਣ ਵੇਖਣਾ ਹੋਵੇਗਾ ਕਿ ਵਿਭਾਗ ਇਹਨਾਂ ਠੇਕੇਦਾਰਾਂ ਉੱਤੇ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਇਹ ਹੁਕਮ ਸਿਰਫ਼ ਸਰਕਾਰ ਦੀਆਂ ਫ਼ਾਇਲਾਂ ਵਿਚ ਹੀ ਲਿਖਣ ਜੋਗੇ ਹਨ। ਵਿਭਾਗ ਦੇ ਅਧਿਕਾਰੀ ਕਹਿੰਦੇ ਹਨ ਕਿ ਇਸ ਬਾਰੇ ਜਦੋਂ ਮਹਿਕਮੇ ਦੇ ਇੰਸਪੈਕਟਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਆਫ਼ ਆ ਰਿਹਾ ਸੀ ।ਇਸ ਸਬੰਧੀ ਜਦੋਂ ਐਕਸਾਈਜ ਵਿਭਾਗ ਦੇ ਈ.ਟੀ.ਓ ਰੋਹਿਤ ਗਰਗ ਨਾਲ ਸਵੇਰੇ 7.46 ਵਜੇ ਦੇ ਕਰੀਬ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਾ ਚੁੱਕਿਆ। ਇਸ ਤੋਂ ਬਾਅਦ ਦੁਬਾਰਾ ਜਦੋਂ ਫੋਨ ਕੀਤਾ ਤਾਂ ਉਨ੍ਹਾਂ ਫੋਨ ਫਿਰ ਨਹੀਂ ਚੁੱਕਿਆ ਅਤੇ ਬਾਦ ਵਿਚ ਫੋਨ ਕਰਨ ਬਾਰੇ ਮੈਸਜ ਕਰ ਦਿੱਤਾ ।
ਇਹ ਵੀ ਪੜ੍ਹੋ : ਪੁੱਤ ਨੂੰ ਵਿਦੇਸ਼ ਭੇਜਣ ਦਾ ਸੁਫ਼ਨਾ ਰਹਿ ਗਿਆ ਅਧੂਰਾ, ਏਜੰਟਾਂ ਦੇ ਜਾਲ ’ਚ ਫਸ ਠੱਗਿਆ ਗਿਆ ਥਾਣੇਦਾਰ
ਇਸ ਤੋਂ ਬਾਅਦ ਫਿਰ ਦੁਬਾਰਾ ਉਨ੍ਹਾਂ ਨੂੰ ਦੁਪਿਹਰ 1.57 ਵਜੇ ਦੇ ਕਰੀਬ ਫੋਨ ਕੀਤਾ ਤਾਂ ਉਨ੍ਹਾਂ ਫੋਨ ਫ਼ਿਰ ਨਹੀ ਚੁੱਕਿਆ ਜਿਸਤੋਂ ਸਾਫ਼ ਜਾਹਰ ਹੈ ਕਿ ਮਹਿਕਮਾ ਇਸ ਪ੍ਰਤੀ ਕੋਈ ਦਿਲਚਸਪੀ ਨਹੀਂ ਲੈ ਰਿਹਾ । ਜਦੋਂ ਇਸ ਬਾਰੇ ਐਕਸਾਈਜ ਵਿਭਾਗ ਦੇ ਏ.ਟੀ.ਸੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਠੇਕਿਆਂ ਦਾ ਖੁੱਲ੍ਹਣਾ ਸਮਾਂ ਨਿਸਚਿਤ ਹੈ ਪਰ ਉਹ ਇਸ ਦੀ ਪੜਤਾਲ ਕਰਨਗੇ।