ਨੋਨੀ ਮਾਨ ਅਤੇ ਬੌਬੀ ਮਾਨ ਵੱਲੋਂ ਹਲਕੇ ਦੇ ਪਿੰਡਾਂ ਦਾ ਕੀਤਾ ਦੌਰਾ

Sunday, Feb 16, 2020 - 07:20 PM (IST)

ਨੋਨੀ ਮਾਨ ਅਤੇ ਬੌਬੀ ਮਾਨ ਵੱਲੋਂ ਹਲਕੇ ਦੇ ਪਿੰਡਾਂ ਦਾ ਕੀਤਾ ਦੌਰਾ

ਗੁਰੂਹਰਸਹਾਏ, (ਪ੍ਰਦੀਪ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ’ਚ ਜ਼ਿਲਾ ਵਾਰ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਣ ਜ਼ਿਲਾ ਫਿਰੋਜ਼ਪੁਰ ’ਚ 25 ਫਰਵਰੀ ਨੂੰ ਦਾਣਾ ਮੰਡੀ ਫਿਰੋਜ਼ਪੁਰ ਕੈਂਟ ਵਿਖੇ ਅਕਾਲੀ ਦਲ ਵਿਸ਼ਾਲ ਰੋਸ ਰੈਲੀ ਕਰਨ ਜਾ ਰਿਹਾ ਹੈ। ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਵਰਦੇਵ ਸਿੰਘ ਨੋਨੀ ਮਾਨ ਰੋਜ਼ਾਨਾ ਪਿੰਡ-ਪਿੰਡ ਪੱਧਰ ’ਤੇ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਰੈਲੀ ’ਚ ਪਹੁੰਚਣ ਦਾ ਸੱਦਾ ਦੇ ਰਹੇ ਹਨ। ਪਿਛਲੇ ਦਿਨੀਂ ਵਰਦੇਵ ਸਿੰਘ ਮਾਨ ਅਤੇ ਨਰਦੇਵ ਸਿੰਘ ਬੌਬੀ ਮਾਨ ਨੇ ਹਲਕੇ ਦੇ ਪਿੰਡ ਗੋਲੂ ਕਾ, ਪਿੰਡੀ, ਮੋਹਨ ਕੇ ਹਿਠਾਡ਼, ਸੈਦੇ ਕੇ ਮੋਹਨ, ਪੰਜੇ ਕੇ ਉਤਾਡ਼, ਕੁਤਬਗਡ਼੍ਹ ਭਾਟਾ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ 25 ਫਰਵਰੀ ਦੀ ਇਹ ਰੈਲੀ ਇਤਿਹਾਸਕ ਹੋਵੇਗੀ ਅਤੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਤੋਂ ਵਰਕਰ ਵੱਡੀ ਗਿਣਤੀ ’ਚ ਰੈਲੀ ਦਾ ਹਿੱਸਾ ਬਣਨਗੇ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸੰਬੋਧਨ ਕਰਨ ਲਈ ਪਹੁੰਚ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਬਲਦੇਵ ਰਾਜ ਸਾਬਕਾ ਚੇਅਰਮੈਨ, ਗੁਰਦਿੱਤ ਸਿੰਘ ਸੰਧੂ, ਤਿਲਕ ਰਾਜ ਗੋਲੂ ਕਾ ਸਾਬਕਾ ਸਰਪੰਚ, ਸ਼ਮਿੰਦਰ ਸਿੰਘ ਗੋਗੀ ਬਰਾਡ਼, ਜੋਗਿੰਦਰ ਸਿੰਘ ਸਵਾਈ ਕੇ, ਗੁਰਬਾਜ ਸਿੰਘ ਰੱਤੇਵਾਲਾ, ਤਿਲਕ ਰਾਜ ਡੀ. ਸੀ. ਐੱਮ., ਜਗਦੀਸ਼ ਥਿੰਦ, ਮੋਹਨ ਲਾਲਾ ਕਾਲਡ਼ਾ, ਦਾਨਾ ਰਾਮ, ਕਾਕਾ ਸੇਖੋਂ, ਜਸਪ੍ਰੀਤ ਸਿੰਘ ਮਾਨ, ਰਣਜੀਤ ਸਿੰਘ ਨੰਬਰਦਾਰ, ਨਿਸ਼ੂ ਰੁਕਣਾ ਬਸਤੀ, ਕੁਲਦੀਪ ਬੱਟੀ, ਰਾਮ ਚੰਦ ਮੁੱਤੀ, ਕੇਵਲ ਕੰਬੋਜ, ਗੁਰਮੇਲ ਸਿੰਘ, ਬਿੰਦਰ ਸਵਾਈ ਕੇ, ਪਰਗਟ ਸੇਖੋਂ ਆਦਿ ਹਾਜ਼ਰ ਸਨ।


author

Bharat Thapa

Content Editor

Related News