ਮੋਬਾਇਲ ਵਾਲੀ ਦੁਕਾਨ ਵਿਚੋਂ ਨਵੇਂ-ਪੁਰਾਣੇ ਮੋਬਾਇਲ, ਮਹਿੰਗੀ ਅਸੈਸਰੀ ਅਤੇ ਨਗਦੀ ਚੋਰੀ

6/10/2020 7:12:40 PM

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਨੇੜਲੇ ਪਿੰਡ ਘਰਾਚੋਂ ਵਿਖੇ ਬੀਤੀ ਰਾਤ ਚੋਰਾਂ ਨੇ ਝਨੇੜੀ ਰੋਡ ਉਪਰ ਪਾਵਰਕਾਮ ਦੇ ਦਫ਼ਤਰ ਸਾਹਮਣੇ ਸਥਿਤ ਇਕ ਮੋਬਾਇਲ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਦਿਆਂ ਦੁਕਾਨ ਵਿਚੋਂ ਨਵੇਂ ਅਤੇ ਪੁਰਾਣੇ ਮੋਬਾਇਲ ਫੋਨ, ਅਸੈਸਰੀ ਅਤੇ 5 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਆਸ਼ਟਾ ਟੈਲੀਕੋਮ ਦੇ ਮਾਲਕ ਅਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਘਰਾਚੋਂ ਨੇ ਦੱਸਿਆ ਕਿ ਬੀਤੀ ਰਾਤ ਚੋਰ- ਗਿਰੋਹ ਨੇ ਉਸ ਦੀ ਦੁਕਾਨ ਦੇ ਜਿੰਦੇ ਤੋੜ ਕੇ ਦੁਕਾਨ ਅੰਦਰੋਂ 9 ਨਵੇਂ ਮੋਬਾਇਲ ਫੋਨ, 10 ਰੀਪੇਅਰ ਲਈ ਆਏ ਮੋਬਾਇਲ ਫੋਨ, ਚਾਰਜਰ, ਡਾਟਾ ਕੇਬਲਾਂ ਅਤੇ ਹੋਰ ਮਹਿੰਗੀ ਅਸੈਸਰੀ ਸਮੇਤ ਗੱਲੇ ਵਿਚ ਪਈ 5 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਦੁਕਾਨਦਾਰ ਨੇ ਦੱਸਿਆ ਕਿ ਚੋਰੀ ਦੀ ਇਸ ਘਟਨਾ ਵਿਚ ਉਸ ਦਾ ਕਰੀਬ 80 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਕਾਨਦਾਰ ਵੱਲੋਂ ਇਸ ਘਟਨ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

PunjabKesari


Harinder Kaur

Content Editor Harinder Kaur