ਨਾਭਾ ਸਕਿਓਰਿਟੀ ਜੇਲ 'ਚੋਂ ਮੋਬਾਇਲ ਬਰਾਮਦ

09/19/2019 4:16:36 PM

ਨਾਭਾ (ਜੈਨ)—ਨਾਭਾ ਜੇਲ ਦੇ ਸੁਪਰਡੈਂਟ ਦੀ ਸ਼ਿਕਾਇਤ 'ਤੇ ਕੋਤਵਾਲੀ ਪੁਲਸ ਨੇ ਕੈਦੀ ਅਮਨਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਅਲੀ ਨੰਗਲ (ਗੁਰਦਾਸਪੁਰ) ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਕੈਦੀ ਤੋਂ ਵਾਰਡ ਨੰ. 9 ਦੀ ਤਲਾਸ਼ੀ ਦੌਰਾਨ ਚਾਰਜਰ ਸਮੇਤ ਮੋਬਾਇਲ ਬਰਾਮਦ ਹੋਇਆ ਹੈ।ਵਰਣਨਯੋਗ ਹੈ ਕਿ ਪਿਛਲੇ 8 ਦਿਨਾਂ ਦੌਰਾਨ ਜ਼ਿਲਾ ਜੇਲ ਅਤੇ ਸਕਿਓਰਿਟੀ ਜੇਲ ਵਿਚੋਂ 6 ਮੋਬਾਇਲ, ਸਿੰਮ/ਚਾਰਜਰ ਅਤੇ ਬੈਟਰੀਆਂ ਬਰਾਮਦ ਹੋ ਚੁੱਕੇ ਹਨ ਜੋ ਜੇਲ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ।


Shyna

Content Editor

Related News