ਨਾਭਾ ਜੇਲ 'ਚ ਇਕ ਦਿਨ ਪਹਿਲਾਂ ਮਨਾਇਆ ਗਿਆ ਰੱਖੜੀ ਦਾ ਤਿਉਹਾਰ

08/14/2019 12:17:31 PM

ਨਾਭਾ (ਰਾਹੁਲ)—ਪੰਜਾਬ ਦੀਆਂ ਜੇਲਾਂ 'ਚ 15 ਅਗਸਤ ਤੋਂ ਇੱਕ ਦਿਨ ਪਹਿਲਾ ਰੱਖੜੀ ਦੇ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। 15 ਅਗਸਤ ਨੂੰ ਸਰਕਾਰੀ ਛੁੱਟੀ ਅਤੇ ਲਾਅ ਐੱਡ ਆਰਡਰ ਨੂੰ ਮੁੱਖ ਰੱਖਦਿਆਂ ਇਹ ਤਿਉਹਾਰ ਜੇਲਾਂ ਅੰਦਰ ਮਨਾਇਆ ਜਾ ਰਿਹਾ ਹੈ। ਸੂਬਾ ਸਰਕਾਰ ਵਲੋਂ ਪੰਜਾਬ ਦੀਆਂ ਜੇਲਾਂ 'ਚ ਬੰਦ ਬੰਦੀ ਭਰਾਵਾਂ ਦੀਆਂ ਭੈਣਾਂ ਵਲੋਂ ਰੱਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆ ਅੱਜ ਸਾਰੇ ਦਿਨ ਦੀ ਛੂਟ ਦਿੱਤੀ ਗਈ ਹੈ ਤਾਂ ਜੋ ਭੈਣਾਂ ਜੇਲਾਂ 'ਚ ਜਾ ਕੇ ਆਪਣੇ ਭਰਾ ਦੀ ਕਲਾਈ ਤੇ ਰੱਖੜੀ ਬੰਨ੍ਹ ਸਕਣ। ਪੂਰੇ ਪੰਜਾਬ ਦੀਆਂ ਜੇਲਾਂ 'ਚ ਭੈਣਾਂ ਵੱਲੋਂ ਆਪਣੇ ਬੰਦੀ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਇਸ ਪਵਿੱਤਰ ਤਿਉਹਾਰ ਨੂੰ ਬੜੀ ਸ਼ਰਧਾ ਪੂਰਵਕ ਅਤੇ ਨਮ ਅੱਖਾਂ ਨਾਲ ਮਨਾਂ ਰਹੀਆਂ ਹਨ। ਜਿਸ ਦੇ ਤਹਿਤ ਨਾਭਾ ਦੀ ਨਵੀਂ ਜ਼ਿਲਾ ਜੇਲ 'ਚ ਭੈਣਾਂ ਵਲੋਂ ਆਪਣੇ ਬੰਦੀ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਖੁਸ਼ੀ ਨੂੰ ਪ੍ਰਗਟ ਕੀਤਾ।

ਇਸ ਮੌਕੇ 'ਤੇ ਜੇਲ 'ਚ ਨਜ਼ਰ ਬੰਦ ਬੰਦੀ ਭਰਾ ਅਜੀਤ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਪਛਤਾਵਾ ਹੈ ਅਤੇ ਗਲਤ ਕੰਮਾਂ ਕਰਕੇ ਅਸੀਂ ਜੇਲ ਵਿਚ ਹਾਂ ਅਤੇ ਮੇਰੀ ਭੈਣ ਅੱਜ ਜੇਲ 'ਚ ਮੈਨੂੰ ਰੱਖੜੀ ਬੰਨ੍ਹਣ ਲਈ ਆਈ ਹੈ। ਇਸ ਮੌਕੇ ਬੰਦੀ ਭਰਾ ਕਿਹਾ ਮੈਂ ਜੇਲ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੀ ਭੈਣ ਨੂੰ ਰੱਖੜੀ ਬੰਨ੍ਹਣ ਦਾ ਮੌਕਾ ਦਿੱਤਾ।

ਇਸ ਮੌਕੇ 'ਤੇ ਨਵੀ ਜ਼ਿਲਾ ਜੇਲ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲਾਂ 'ਚ ਰੱਖੜੀ ਦਾ ਤਿਉਹਾਰ ਇੱਕ ਦਿਨ ਪਹਿਲਾਂ ਮਨਾਇਆ ਜਾ ਰਿਹਾ ਹੈ ਕਿਉਂਕਿ 15 ਅਗਸਤ ਨੂੰ ਛੁੱਟੀ ਹੈ ਅਤੇ ਸਰਕਾਰ ਵਲੋਂ ਅੱਜ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਕੈਦੀਆਂ ਨੂੰ ਵਿਸ਼ੇਸ਼ ਛੂਟ ਦਿੱਤੀ ਹੈ ਤਾਂ ਜੋ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਨੂੰ ਮਨਾ ਸਕਣ।


Shyna

Content Editor

Related News