ਲੁਧਿਆਣਾ ''ਚ ਵੱਡੀ ਵਾਰਦਾਤ, ਪੁੱਤ ਵੱਲੋਂ ਪਿਓ ਦਾ ਬੇਰਹਿਮੀ ਨਾਲ ਕਤਲ

Wednesday, Jun 10, 2020 - 01:43 PM (IST)

ਲੁਧਿਆਣਾ ''ਚ ਵੱਡੀ ਵਾਰਦਾਤ, ਪੁੱਤ ਵੱਲੋਂ ਪਿਓ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ (ਰਿਸ਼ੀ) : ਥਾਣਾ ਸਰਾਭਾ ਨਗਰ ਅਧੀਨ ਪੈਂਦੇ ਇਲਾਕੇ ਭਾਈ ਰਣਧੀਰ ਸਿੰਘ ਨਗਰ 'ਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਇੱਥੇ ਇਕ ਪੁੱਤ ਨੇ ਬੇਰਹਿਮੀ ਨਾਲ ਆਪਣੇ ਬਜ਼ੁਰਗ ਪਿਓ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸ਼ਾਮ ਸਿੰਘ ਆਨੰਦ (75) ਦੇ ਤੌਰ 'ਤੇ ਹੋਈ ਹੈ, ਜੋ ਕਿ ਇਫਕੋ ਤੋਂ ਜਨਰਲ ਮੈਨੇਜਰ ਦੇ ਤੌਰ 'ਤੇ ਸੇਵਾਮੁਕਤ ਹੋਇਆ ਸੀ।

ਇਸ ਕਤਲ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਪਤਾ ਬੁੱਧਵਾਰ ਨੂੰ ਉਸ ਵੇਲੇ ਲੱਗਾ, ਜਦੋਂ ਕੁਝ ਰਿਸ਼ਤੇਦਾਰ ਪੁਲਸ ਨੂੰ ਨਾਲ ਲੈ ਕੇ ਮ੍ਰਿਤਕ ਦੇ ਘਰ ਆਏ। ਇਸ ਸਮੇਂ ਘਰ 'ਚ ਕੋਈ ਮੌਜੂਦ ਨਹੀਂ ਸੀ, ਜਦੋਂ ਪੁਲਸ ਨੇ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਮ੍ਰਿਤਕ ਦੀ ਲਾਸ਼ ਪਈ ਹੋਈ ਸੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News