ਕੈਨੇਡਾ ’ਚ ਘਰ ਖ਼ਰੀਦਣ ਲਈ 25 ਲੱਖ ਰੁਪਏ ਮੰਗਣ ਵਾਲੀ ਸੱਸ ਕਾਬੂ

Monday, Feb 03, 2025 - 08:54 AM (IST)

ਕੈਨੇਡਾ ’ਚ ਘਰ ਖ਼ਰੀਦਣ ਲਈ 25 ਲੱਖ ਰੁਪਏ ਮੰਗਣ ਵਾਲੀ ਸੱਸ ਕਾਬੂ

ਦੋਰਾਹਾ (ਵਿਨਾਇਕ) : ਦੋਰਾਹਾ ਪੁਲਸ ਨੇ ਕੈਨੇਡਾ ਵਿਚ ਘਰ ਖ਼ਰੀਦਣ ਲਈ ਨਵ-ਵਿਆਹੁਤਾ ਤੋਂ 25 ਲੱਖ ਰੁਪਏ ਦੀ ਮੰਗ ਕਰਨ ਵਾਲੀ ਸੱਸ ਜਸਪਾਲ ਕੌਰ ਪਤਨੀ ਮਨਕੁਲਜੀਤ ਸਿੰਘ ਵਾਸੀ ਮਕਾਨ ਨੰਬਰ 72, ਵਾਰਡ ਨੰਬਰ 11 ਅਮਲੋਹ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਜਸਪਾਲ ਕੌਰ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਰਾਹਾ ਪੁਲਸ ਨੇ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਗਿੱਦੜੀ, ਥਾਣਾ ਦੋਰਾਹਾ ਦੀ ਸ਼ਿਕਾਇਤ ’ਤੇ ਦਾਜ ਲਿਆਉਣ ਲਈ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਹਰਮੰਦਰ ਸਿੰਘ, ਸੱਸ ਜਸਪਾਲ ਕੌਰ ਅਤੇ ਸਹੁਰੇ ਮਨਕੁਲਜੀਤ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਸ਼ਾਰਟ ਸਰਕਟ ਕਾਰਨ ਜਨਰਲ ਸਟੋਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਮਾਲ ਸੜ ਕੇ ਹੋਇਆ ਸੁਆਹ

ਸ਼ਿਕਾਇਤਕਰਤਾ ਬਲਵਿੰਦਰ ਸਿੰਘ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਲੜਕੀ ਪ੍ਰਦੀਪ ਕੌਰ ਦਾ ਵਿਆਹ 12.11. 2022 ਨੂੰ ਹਰਮੰਦਰ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਸਮੇਂ ਉਨ੍ਹਾਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹਰਮੰਦਰ ਸਿੰਘ ਤੇ ਉਸ ਦੇ ਮਾਪਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਕੈਨੇਡਾ ਵਿਚ ਨਵਾਂ ਘਰ ਖਰੀਦਣਾ ਚਾਹੁੰਦੇ ਹਾਂ, ਇਸ ਲਈ ਤੂੰ ਆਪਣੇ ਮਾਤਾ-ਪਿਤਾ ਤੋਂ 25 ਲੱਖ ਰੁਪਏ ਲੈ ਕੇ ਆ। ਉਨ੍ਹਾਂ ਦੋਸ਼ ਲਾਇਆ ਸੀ ਕਿ ਮੁਲਜ਼ਮ ਉਸ ਦੀ ਲੜਕੀ ਨੂੰ 25 ਲੱਖ ਰੁਪਏ ਲਿਆਉਣ ਲਈ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੇ ਰਹੇ ਅਤੇ ਧਮਕੀਆਂ ਦਿੰਦੇ ਰਹੇ। 18. 2. 2023 ਨੂੰ ਮੁਲਜ਼ਮ ਹਰਮੰਦਰ ਸਿੰਘ ਕੈਨੇਡਾ ਚਲਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News