ਨਸ਼ੇ ਵਾਲੀਅਾਂ ਗੋਲੀਆਂ ਸਣੇ ਮਾਂ-ਪੁੱਤ ਕਾਬੂ

10/18/2018 1:51:14 AM

ਸੰਦੌਡ਼, (ਬੋਪਾਰਾਏ)- ਥਾਣਾ ਸੰਦੌਡ਼ ਦੇ ਮੁੱਖ ਅਫਸਰ ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਬ-ਇੰਸਪੈਕਟਰ ਜਗਜੀਤ ਸਿੰਘ  ਅਤੇ ਸੁਖਦੇਵ ਸਿੰਘ ਢੀਂਗੀ ਸਹਾਇਕ ਥਾਣੇਦਾਰ ਨਾਰਕੋਟਿੱਕ  ਸੈੱਲ ਸੰਗਰੂਰ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਪੱਕੀ ਸਡ਼ਕ ਮਾਣਕੀ ਸੰਦੌਡ਼ ਟੀ-ਪੁਆਇੰਟ ’ਤੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਕਸਬਾ ਭਰਾਲ ਦੇ ਕੁਝ ਵਿਅਕਤੀ ਕਾਫੀ ਮਾਤਰਾ ’ਚ ਨਸ਼ੇ ਵਾਲੀਆਂ ਗੋਲੀਆਂ  ਵੇਚਦੇ ਹਨ ਤਾਂ ਪੁਲਸ ਪਾਰਟੀ ਨੇ  ਰੇਡ ਕੀਤਾ, ਜਿਸ ’ਤੇ ਅੰਮ੍ਰਿਤਪਾਲ ਸਿੰਘ ਉਰਫ ਮੱਖਣ ਪੁੱਤਰ ਹਰਭਿੰਦਰ ਸਿੰਘ ਤੋਂ  ਨਸ਼ੇ ਵਾਲੀਆਂ 4000 ਗੋਲੀਆਂ ਤੇ ਜਸਵੀਰ ਕੌਰ ਪਤਨੀ ਹਰਭਿੰਦਰ ਸਿੰਘ ਤੋਂ 1620  ਗੋਲੀਆਂ ਬਰਾਮਦ ਕੀਤੀਆਂ। ਸੰਦੌਡ਼ ਪੁਲਸ ਨੇ ਦੋਵਾਂ  ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News