ਬੰਧਕ ਬਣਾਏ ਬੈਂਕ ਅਧਿਕਾਰੀਆਂ ਨੇ ਰਿਸ਼ਵਤ ਦੇ ਦੋਸ਼ਾਂ ਨੂੰ ਨਕਾਰਿਆ

01/24/2019 1:25:55 AM

ਸਮਾਣਾ, (ਦਰਦ)- ਬੀਤੇ ਦਿਨ ਪਿੰਡ ਸ਼ਾਹਪਰ ਵਿਚ ਕਿਸਾਨ ਸੰਗਠਨਾਂ ਵੱਲੋਂ ਰਿਸ਼ਵਤ ਲੈਣ ਦਾ ਦੋਸ਼ ਲਾ ਕੇ ਬੰਧਕ ਬਣਾਏ ਖੇਤੀਬਾਡ਼ੀ ਵਿਕਾਸ ਬੈਂਕ ਦੇ ਅਧਿਕਾਰੀਆਂ ਨੇ ਉਸ ’ਤੇ ਲਾਏ ਦੋਸ਼ਾਂ ਨੂੰ  ਬੇ-ਬੁਨਿਆਦ ਦੱਸਿਆ। ਖੇਤੀਬਾਡ਼ੀ ਵਿਕਾਸ ਬੈਂਕ ਦੇ ਸਹਾਇਕ ਮੈਨੇਜਰ ਅਮਰਜੀਤ ਸਿੰਘ ਨੇ ਦੱਸਿਆ ਕਿ ਬੈਂਕ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਹੀ ਉਹ ਆਪਣੀ ਟੀਮ ਨਾਲ ਪਿੰਡ ਸ਼ਾਹਪੁਰ ਵਿਖੇ ਕਿਸਾਨਾਂ ਤੋਂ ਕਰਜ਼ਾ ਵਸੂਲਨ ਗਏ ਸਨ। ਉਨ੍ਹਾਂ ਦੱਸਿਆ ਕਿ ਕਿਸਾਨ ਸੰਗਠਨ ਦੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਘੇਰ ਕੇ ਭਵਿਖ ਵਿਚ ਕਿਸੇ ਵੀ ਪਿੰਡ ਵਿਚ ਨਾ ਜਾਣ ਸਬੰਧੀ ਲਿਖਤ ਤੌਰ ’ਤੇ ਦੇਣ ਨੂੰ  ਕਿਹਾ  ਗਿਅਾ ਜਦੋਂ ਅਜਿਹਾ  ਕਰਨ  ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ’ਤੇ ਰਿਸ਼ਵਤ ਦਾ ਦੋਸ਼ ਲਾਇਆ ਗਿਅਾ, ਜੋ ਬੇ-ਬੁਨਿਆਦ ਹੈ।


Related News