ਪਿਛਲੇ ਸਾਲ ਦੇ ਮੁਕਾਬਲੇ ''ਚ 12 ਫ਼ੀਸਦੀ ਤੋਂ ਵੱਧ ਪ੍ਰੀ- ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਹੋਏ ਦਾਖ਼ਲੇ

05/23/2023 2:06:17 PM

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਫ਼ਲ ਮਿਲਿਆ ਹੈ। ਸਰਕਾਰੀ ਸਕੂਲਾਂ 'ਚ ਦਾਖ਼ਲੇ 1 ਜੁਲਾਈ ਤੱਕ ਜਾਰੀ ਰਹਿਣਗੇ ਪਰ 1 ਮਈ ਤੱਕ ਪ੍ਰੀ- ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ 'ਚ ਪਿਛਲੇ ਸਾਲ ਦੇ ਮੁਕਾਬਲੇ ਤੋਂ ਵੱਧ ਬੱਚਿਆਂ ਨੇ ਦਾਖ਼ਲਾ ਲਿਆ ਹੈ। ਇਹ ਪਿਛਲੀ ਵਾਰ ਨਾਲੋਂ 12.92% ਵੱਧ ਹੈ। ਪ੍ਰਾਇਮਰੀ 'ਚ ਪਹਿਲੀ ਜਮਾਤ 'ਚ ਹੀ ਪਿਛਲੇ ਸਾਲ ਦੇ ਮੁਕਾਬਲੇ 3338 ਘੱਟ ਬੱਚੇ ਦਾਖ਼ਲ ਹੋਏ ਹਨ। ਬਾਕੀ ਜਮਾਤਾਂ 'ਚ ਦਾਖ਼ਲੇ 'ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਛੇਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦਾਖ਼ਲੇ ਲੈਣ ਵਾਲੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਵਿੱਚ ਵੀ ਕਮੀ ਆਈ ਹੈ। ਇਨ੍ਹਾਂ 'ਚ ਕੁੱਲ 4267 ਬੱਚੇ ਘਟੇ ਹਨ, ਜੋ ਕਿ 0.30% ਦੀ ਕਮੀ ਹੈ। ਇਸ ਦਾ ਮੁੱਖ ਕਾਰਨ 10ਵੀਂ ਬੋਰਡ ਜਮਾਤਾਂ ਦਾ ਸਾਲਾਨਾ ਨਤੀਜਾ ਪੈਂਡਿੰਗ ਹੋਣਾ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ-  ਘਰ ਪਰਤ ਰਹੇ ਫ਼ੌਜੀ ਜਵਾਨ ਦੀ ਹਾਦਸੇ ਦੌਰਾਨ ਮੌਤ, ਪਿੱਛੇ ਛੱਡ ਗਿਆ ਬਜ਼ੁਰਗ ਮਾਪੇ ਤੇ ਵਿਧਵਾ ਪਤਨੀ

ਪ੍ਰੀ-ਪ੍ਰਾਇਮਰੀ 'ਚ ਦਾਖ਼ਲਿਆਂ ਦੀ ਗਿਣਤੀ 'ਚ 8.60 ਫ਼ੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ 'ਚ ਪਿਛਲੇ ਸਾਲ ਨਾਲੋਂ 29946 ਵੱਧ ਬੱਚੇ ਦਾਖ਼ਲ ਹੋਏ ਹਨ। ਸਾਲ 2022-23 'ਚ ਪ੍ਰੀ ਪ੍ਰਾਇਮਰੀ 'ਚ ਕੁੱਲ 348329 ਬੱਚੇ ਸਨ। ਪਰ 2023-24 'ਚ ਇਹ ਗਿਣਤੀ ਵੱਧ ਕੇ 378275 ਹੋ ਗਈ ਹੈ।  ਜੇਕਰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਕੁੱਲ ਦਾਖਲਿਆਂ 'ਤੇ ਨਜ਼ਰ ਮਾਰੀਏ ਤਾਂ 4.32% ਦਾਖਲੇ ਹੋਏ ਹਨ। ਕੁੱਲ 44008 ਹੋਰ ਦਾਖ਼ਲੇ ਹੋਏ ਹਨ। ਸਾਲ 2022-23 'ਚ ਪ੍ਰਾਇਮਰੀ 'ਚ ਕੁੱਲ 1018296 ਬੱਚੇ ਸੀ ਪਰ 2023-24 'ਚ ਇਹ ਗਿਣਤੀ ਵਧ ਕੇ 1062304 ਹੋ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ : ਗੈਂਗਸਟਰ ਜੱਗੂ ਭਗਵਾਨਪੁਰੀਆ 29 ਮਈ ਤੱਕ ਦੇ ਰਿਮਾਂਡ 'ਤੇ, ਇਸ ਮਾਮਲੇ 'ਚ ਕੀਤੀ ਜਾਵੇਗੀ ਪੁੱਛਗਿੱਛ

ਕਿਸ ਤਰ੍ਹਾਂ ਵਧ ਰਹੇ ਦਾਖ਼ਲੇ

ਪੰਜਾਬ 'ਚ 10 ਮਾਰਚ ਨੂੰ ਸਿੱਖਿਆ ਵਿਭਾਗ ਨੇ ਇੱਕ ਦਿਨ 'ਚ ਸੂਬੇ ਦੀ ਸਭ ਤੋਂ ਵੱਡੀ ਮੁਹਿੰਮ ਤਹਿਤ ਪ੍ਰੀ- ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ 1 ਲੱਖ 298 ਬੱਚਿਆਂ ਦਾ ਦਾਖ਼ਲਾ ਕਰਵਾ ਕੇ ਇਤਿਹਾਸ ਰਚ ਦਿੱਤਾ ਹੈ। 12 ਤੋਂ 31 ਮਾਰਚ ਤੱਕ ਸਾਰੇ ਸਕੂਲਾਂ 'ਚ ਵਿਸ਼ੇਸ਼ ਦਾਖ਼ਲਾ ਬੂਥ ਬਣਾਏ ਗਏ ਸਨ। ਅਧਿਆਪਕਾਂ ਨੂੰ 1-1 ਬੱਚਿਆਂ ਦੇ ਦਾਖ਼ਲੇ ਦਾ ਟੀਚਾ ਦਿੱਤਾ ਗਿਆ ਸੀ। ਜੇਕਰ ਸਕੂਲ 'ਚ 5 ਅਧਿਆਪਕ ਹਨ ਤਾਂ 5 ਬੱਚੇ ਦਾਖ਼ਲ ਕਰਵਾਉਣੇ ਹਨ। 

ਇਹ ਵੀ ਪੜ੍ਹੋ- ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News