ਧੀ ਨੂੰ ਲੋਹੜੀ ਦੇਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਚੱਲਦੀ ਕਾਰ ਨੂੰ ਲੱਗੀ ਅੱਗ (ਵੀਡੀਓ)

1/14/2020 11:15:27 AM

ਮੋਗਾ (ਵਿਪਨ): ਬੀਤੀ ਰਾਤ ਮੋਗਾ ਤੋਂ ਬਰਨਾਲਾ ਇਕ ਲੋਹੜੀ ਸਮਾਗਮ 'ਚ ਜਾ ਰਹੇ ਮੋਗਾ ਦੇ ਰਹਿਣ ਵਾਲੇ ਇਕ ਵਿਅਕਤੀ ਅਤੇ ਉਸ ਦੇ ਪਰਿਵਾਰ ਦੀ ਜਾਨ ਵਾਲ-ਵਾਲ ਬਚੀ, ਜਦੋਂ ਮੋਗਾ ਦੇ ਕੋਲ ਪੈਂਦੇ ਪਿੰਡ ਲੋਹਾਰਾ ਦੇ ਕੋਲ ਕਾਰ 'ਚ ਸ਼ਾਰਟ ਸਰਕਿਟ ਕਾਰਨ ਉਨ੍ਹਾਂ ਦੀ ਕਾਰ 'ਚ ਅੱਗ ਲੱਗ ਗਈ, ਜਿਸ ਨਾਲ ਕਾਰ ਸੜ੍ਹ ਕੇ ਸੁਆਹ ਹੋ ਗਈ ਪਰ ਕਾਰ 'ਚ ਸਵਾਰ ਸਾਰੇ ਲੋਕ ਵਾਲ-ਵਾਲ ਬੱਚ ਗਏ।

ਜਾਣਕਾਰੀ ਦਿੰਦੇ ਹੋਏ ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਘਰ ਬਰਨਾਲਾ 'ਚ ਲੋਹੜੀ ਦੇਣ ਜਾ ਰਹੇ ਸਨ ਕਿ ਅਚਾਨਕ ਕਾਰ 'ਚ ਸੜਨ ਦੀ ਬਦਬੂ ਆਉਣ ਲੱਗੀ ਜਦੋਂ ਕਾਰ ਦਾ ਡੈਸ਼ਬੋਰਡ ਖੋਲ੍ਹ ਦਿੱਤਾ ਤਾਂ ਸ਼ਾਰਟ ਸਰਕਿਟ ਹੋਇਆ ਸੀ। ਇੰਨੀ ਦੇਰ 'ਚ ਸਾਰੇ ਲੋਕ ਬਾਹਰ ਆ ਗਏ ਅਤੇ ਦੇਖਦੇ ਹੀ ਦੇਖਦੇ ਕਾਰ 'ਚ ਅੱਗ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਕਾਰ 'ਚ ਪਿਆ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਚਾਨਕ ਕਾਰ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਜਦੋਂ ਲੋਕ ਕਾਰ ਦੇ ਕੋਲ ਪਹੁੰਚੇ ਤਾਂ ਕਾਰ ਸਵਾਰ ਲੋਕਾਂ ਨੂੰ ਬਾਹਰ ਕੱਢਿਆ। ਕਾਰ 'ਚ ਕੁੱਲ 6 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 3 ਬੱਚੇ ਦੋ ਪੁਰਸ਼ ਅਤੇ ਇਕ ਮਹਿਲਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Edited By Shyna