ਮਾਂ ਅਤੇ ਸਕੇ ਭਰਾ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ

12/28/2020 4:44:12 PM

ਮੋਗਾ (ਆਜ਼ਾਦ): ਅਮਰੀਕਾ ਰਹਿੰਦੇ ਮੋਗਾ ਜ਼ਿਲੇ੍ਹ ਦੇ ਪਿੰਡ ਫਤਿਹਗੜ੍ਹ ਕੋਰੋਟਾਨਾ ਨਿਵਾਸੀ ਵਰਿੰਦਰ ਸਿੰਘ ਨੇ ਆਪਣੀ ਵਿਧਵਾ ਮਾਂ ਅਤੇ ਸਕੇ ਭਰਾ ਖ਼ਿਲਫ਼ਫ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਸਦੇ ਹਿੱਸੇ ਆਉਂਦੀ ਜ਼ਾਇਦਾਦ ਹੜੱਪਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ’ਚ ਪੁਲਸ ਵਲੋਂ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਹੁਣ 31 ਮਾਰਚ 2021 ਤੱਕ ਹੋਵੇਗੀ ਵਾਹਨਾਂ ਨਾਲ ਸਬੰਧਤ ਕਾਗਜ਼ਾਤਾਂ ਦੀ ਜਾਇਜ਼ਤਾ, ਨਹੀਂ ਹੋਵੇਗਾ ਚਲਾਨ

ਕੀ ਹੈ ਮਾਮਲਾ
ਏ. ਡੀ. ਜੀ. ਪੀ. ਐੱਨ. ਆਰ. ਆਈ. ਮੁਹਾਲੀ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਅਮਰੀਕਾ ਰਹਿੰਦਾ ਹੈ। ਉਸਦੇ ਪਿਤਾ ਜਗਤ ਸਿੰਘ ਨੇ 4 ਮਾਰਚ 1986 ਨੂੰ ਆਪਣੀ ਜਾਇਦਾਦ ਦੀ ਵਸੀਅਤ ਰਾਹÄ ਆਪਣੀ ਚੱਲ-ਅਚੱਲ ਜਾਇਦਾਦ ਨੂੰ ਮੇਰੇ, ਮੇਰੇ ਭਰਾ ਅਤੇ ਅਤੇ ਮੇਰੀ ਮਾਂ ਦੇ ਨਾਂ ਕਰਵਾ ਦਿੱਤੀ ਸੀ। ਉਸਨੇ ਕਿਹਾ ਕਿ 2015 ’ਚ ਉਸਦੇ ਪਿਤਾ ਦੀ ਮੌਤ ਹੋ ਗਈ, ਮੇਰੇ ਪਿਤਾ ਦੀ ਜਾਇਦਾਦ ਮਾਲ ਵਿਭਾਗ ’ਚ ਸਾਡੇ ਤਿੰਨਾਂ ਵਾਰਿਸਾਂ ਦੇ ਨਾਂ ’ਤੇ ਹੋ ਗਈ। ਉਸਨੇ ਕਿਹਾ ਕਿ ਮੇਰੇ ਭਰਾ ਅਤੇ ਮਾਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਕਤ ਸਾਰੀ ਜਾਇਦਾਦ ਮੇਰੀਆਂ ਤਿੰਨ ਭੈਣਾਂ ਸਮੇਤ 6 ਹਿੱਸਿਆ ’ਚ ਵੰਡ ਕੇ ਇਸ ਦਾ ਮਾਲ ਵਿਭਾਗ ’ਚ ਰਿਕਾਰਡ ਵੀ ਬਣਵਾ ਲਿਆ, ਜਿਸ ’ਚ ਮੈਨੂੰ ਛੇਵੇਂ ਹਿੱਸੇ ਦਾ ਵਾਰਿਸ ਦਿਖਾਇਆ ਗਿਆ ਹੈ। ਜਦ ਮੈਂ ਭਾਰਤ ਆਇਆ ਤਾਂ ਆਪਣੇ ਪਿਤਾ ਦੀ ਵਸੀਅਤ ਅਨੁਸਾਰ ਉਨ੍ਹਾਂ ਤੋਂ ਆਪਣੇ ਤੀਸਰੇ ਹਿੱਸੇ ਦੀ ਮੰਗ ਕੀਤੀ ਤਾਂ ਉਨ੍ਹਾਂ ਮੈਨੂੰ ਹਿੱਸਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਮੈਨੂੰ ਝੂਠੇ ਮਾਮਲੇ ’ਚ ਫ਼ਸਾਉਣ ਦੀਆਂ ਧਮਕੀਆਂ ਵੀ ਦੇਣ ਲੱਗੇ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ’ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ

ਇਸ ਤਰ੍ਹਾਂ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਪਿਤਾ ਵਲੋਂ 4 ਮਾਰਚ 1986 ਨੂੰ ਕਾਰਵਾਈ ਗਈ ਵਸੀਅਤ ਨੂੰ ਛੁਪਾ ਕੇ ਉਸ ਦੀ ਜਾਇਦਾਦ ਨੂੰ 6 ਹਿੱਸਿਆਂ ’ਚ ਵੰਡ ਦਿੱਤਾ ਅਤੇ ਮਾਲ ਵਿਭਾਗ ਨੂੰ ਵੀ ਧੋਖੇ ’ਚ ਰੱਖਿਆ ਗਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉੱਚ ਐੱਨ. ਆਰ. ਆਈ. ਪੁਲਸ ਅਧਿਕਾਰੀਆਂ ਨੇ ਇਸ ਦੀ ਜਾਂਚ ਡੀ. ਐੱਸ. ਪੀ. ਐੱਨ. ਆਰ. ਆਈ. ਵਿੰਗ ਲੁਧਿਆਣਾ ਨੂੰ ਸੌਂਪੀ ਅਤੇ ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਐੱਨ. ਆਰ. ਆਈ. ਮੋਗਾ ’ਚ ਰਛਪਾਲ ਸਿੰਘ ਅਤੇ ਉਸਦੀ ਮਾਤਾ ਜਸਮੇਰ ਕੌਰ ਵਿਧਵਾ ਜਗਤ ਸਿੰਘ ਨਿਵਾਸੀ ਫਤਿਹਗੜ੍ਹ ਕੋਰੋਟਾਨਾ ਖ਼ਿਲਾਫ਼ ਧੋਖਾਦੇਹੀ ਅਤੇ ਹੋਰ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਐੱਨ. ਆਰ. ਆਈ. ਦੇ ਇੰਸਪੈਕਟਰ ਤਜਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ, ਗਿ੍ਰਫ਼ਤਾਰੀ ਬਾਕੀ ਹੈ।


Baljeet Kaur

Content Editor

Related News