ਮੋਗਾ : ਅਣਪਛਾਤੇ ਵਿਅਕਤੀਆਂ ਵਲੋਂ ਪੋਲਿੰਗ ਸਟੇਸ਼ਨ ''ਤੇ ਕੀਤਾ ਹਮਲਾ, ਇਕ ਜ਼ਖਮੀ

09/19/2018 2:38:21 PM

ਮੋਗਾ/ਨਿਹਾਲ ਸਿੰਘ ਵਾਲਾ (ਬਾਵਾ/ਜਗਸੀਰ/ਗੋਪੀ ਰਾਊਕੇ) : ਜ਼ਿਲਾ ਮੋਗਾ ਦੇ ਜ਼ੋਨ ਬਿਲਾਸਪੁਰ ਅਧੀਨ ਪੈਂਦੇ ਪਿੰਡ ਮਾਛੀਕੇ 'ਚ ਅੱਜ ਪੋਲਿੰਗ ਸਟੇਸ਼ਨਾਂ ਦੇ ਬਾਹਰ ਉਸ ਵੇਲੇ ਸਥਿਤੀ ਤਨਾਅਪੂਰਨ ਬਣ ਗਈ ਜਦੋਂ ਬਾਹਰੋਂ ਗੱਡੀਆਂ 'ਚ ਸਵਾਰ ਹੋ ਕੇ ਅਣਪਛਾਤਿਆਂ ਨੇ ਆਜ਼ਾਦ ਉਮੀਦਵਾਰ ਦਰਸ਼ਨ ਸਿੰਘ ਦੀ ਜਿੱਥੇ ਖਿੱਚ ਧੂਹ ਕੀਤੀ, ਉੱਥੇ ਹੀ ਇਕ ਹੋਰ ਨੌਜਵਾਨ ਨਵਜੋਤ ਸਿੰਘ 'ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜ਼ਿਲਾ ਪ੍ਰੀਸ਼ਦ ਚੋਣ ਲੜ ਰਹੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਪਰਮਜੀਤ ਸਿੰਘ ਨੰਗਲ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸੀ ਉਮੀਦਵਾਰ ਜਗਰੂਪ ਸਿੰਘ ਤਖਤੂਪੁਰਾ ਅਤੇ ਉਸਦੇ ਸਾਥੀ ਬੋਖਲਾਹਟ 'ਚ ਆ ਕੇ ਅਜਿਹੀਆਂ ਕਾਰਵਾਈਆਂ ਕਰਵਾਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਵਲੋਂ ਬਾਹਰੋਂ ਗੁੰਢੇ ਸੱਦ ਕੇ ਬੂਥਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਹਮਲਾ ਵੀ ਇਸੇ ਕਰਕੇ ਕੀਤਾ ਹੈ। ਦੂਜੇ ਪਾਸੇ ਮੌਕੇ 'ਤੇ ਪੁੱਜੇ ਕਾਂਗਰਸੀ ਉਮੀਦਵਾਰ ਜਗਰੂਪ ਸਿੰਘ ਤਖਤੂਪੁਰਾ ਦਾ ਕਹਿਣਾ ਸੀ ਕਿ ਇਹ ਬੰਦਿਆਂ ਨਾਲ ਉਨ੍ਹਾਂ ਦਾ ਕੋਈ ਵੀ ਸੰਬੰਧ ਨਹੀਂ ਹੈ।


Related News