ਮੋਗਾ ਦੇ ਪਿੰਡ ਢੁੱਡੀਕੇ ’ਚ ਮਨਾਇਆ ਗਿਆ ਲਾਲਾ ਲਾਜਪਤ ਰਾਏ ਜੀ ਦਾ 156ਵਾਂ ਜਨਮ ਦਿਹਾੜਾ

Thursday, Jan 28, 2021 - 05:22 PM (IST)

ਮੋਗਾ ਦੇ ਪਿੰਡ ਢੁੱਡੀਕੇ ’ਚ ਮਨਾਇਆ ਗਿਆ ਲਾਲਾ ਲਾਜਪਤ ਰਾਏ ਜੀ ਦਾ 156ਵਾਂ ਜਨਮ ਦਿਹਾੜਾ

ਮੋਗਾ (ਵਿਪਨ) - ਮੋਗਾ ਦੇ ਪਿੰਡ ਢੁੱਡੀਕੇ ’ਚ ਅੱਜ ਲਾਲਾ ਲਾਜਪਤ ਰਾਏ ਜੀ ਦਾ 156ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਲਾਲਾ ਲਾਜਪਤ ਰਾਏ ਜੀ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲੱਛਮੀ ਬੀਮਾ ਕੰਪਨੀ ਦੀ ਵੀ ਸਥਾਪਨਾ ਕੀਤੀ ਸੀ। ਲਾਲਾ ਲਾਜਪਤ ਰਾਏ ਜੀ ਭਾਰਤੀ ਰਾਸ਼ਟਰੀ ਕਾਂਗਰਸ ’ਚ ਗਰਮ ਦਲ ਦੇ ਤਿੰਨ ਪ੍ਰਮੁੱਖ ਆਗੂਆਂ ਲਾਲ-ਬਾਲ-ਪਾਲ ’ਚੋਂ ਇਕ ਸਨ। ਇਨ੍ਹਾਂ ਨੇ 1928 ’ਚ ਸਾਇਮਨ ਕਮਿਸ਼ਨਰ ਦੇ ਖ਼ਿਲਾਫ਼ ਕੀਤੇ ਪ੍ਰਦਰਸ਼ਨ ’ਚ ਹਿੱਸਾ ਲਿਆ ਸੀ। ਇਸ ਪ੍ਰਦਰਸ਼ਨ ’ਚ ਲਾਲਾ ਲਾਜਪਤ ਰਾਏ ਜੀ ਲਾਠੀਚਾਰਜ ਦੌਰਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸੀ। 

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

PunjabKesari

ਉਨ੍ਹਾਂ ਕਿਹਾ ਕਿ ਲਾਲਾ ਜੀ ਨੇ 1928 ’ਚ ਲਾਹੌਰ ਵਿਖੇ ਸਾਇਮਨ ਕਮਿਸ਼ਨਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲਗਾਉਂਦੇ ਹੋਏ ਆਪਣੇ ਸਰੀਰ ’ਤੇ ਲਾਠੀਆਂ ਖਾਧੀਆਂ। ਪ੍ਰਦਰਸ਼ਨ ’ਚ ਲਾਲਾ ਲਾਜਪਤ ਰਾਏ ਜੀ ਲਾਠੀਚਾਰਜ ਦੌਰਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੇ ਕੁਰਬਾਨੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਮਜੀਠਾ ’ਚ ਵੱਡੀ ਵਾਰਦਾਤ : ਪੈਸਿਆਂ ਦੇ ਲੈਣ-ਦੇਣ ਕਾਰਨ 2 ਦੋਸਤਾਂ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਨੇ ਕਿਹਾ ਕਿ ਲਾਲਾ ਜੀ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਮੋਢੀ ਆਗੂ ਸਨ। ਉਨ੍ਹਾਂ ਦਾ ਜਨਮ ਢੁੱਡੀਕੇ ਪਿੰਡ ਨਾਨਕੇ ਪਿੰਡ ਹੋਇਆ ਜਦਕਿ ਜਗਰਾਉਂ ਦੇ ਰਹਿਣ ਵਾਲੇ ਸਨ। ਲਾਲਾ ਜੀ ਦੀ ਮੌਤ ਦਾ ਬਦਲਾ ਪੁਲਸ ਅਫ਼ਸਰ ਸਾਂਡਰਸ ਨੂੰ ਮਾਰਕੇ ਲਿਆ ਗਿਆ। ਲਾਲਾ ਲਾਜਪਤ ਰਾਏ ਦੇ ਬਲਿਦਾਨ ਨੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਨੂੰ ਤੇਜ ਕਰ ਦਿੱਤਾ ਅਤੇ ਅੰਗਰੇਜਾਂ ਨੂੰ ਭਾਰਤ ਨੂੰ ਅਜ਼ਾਦ ਕਰਨਾ ਪਿਆ। 

ਪੜ੍ਹੋ ਇਹ ਵੀ ਖ਼ਬਰ - ਕਿਸਾਨੀ ਅੰਦੋਲਨ ’ਚ ਗਏ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਕਰਨਬੀਰ ਸਿੰਘ ਦੀ ਮੌਤ 


author

rajwinder kaur

Content Editor

Related News