ਮੋਗਾ ਜ਼ਿਲ੍ਹੇ ''ਚ 2 ਕੋਰੋਨਾ ਮਰੀਜ਼ਾਂ ਦੀ ਮੌਤ, 55 ਨਵੇਂ ਮਾਮਲਿਆਂ ਦੀ ਪੁਸ਼ਟੀ

09/26/2020 2:17:11 AM

ਮੋਗਾ, (ਸੰਦੀਪ ਸ਼ਰਮਾ)-ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ, ਸ਼ੁੱਕਰਵਾਰ ਨੂੰ ਵੀ ਕੋਰੋਨਾ ਨਾਲ ਮੋਗਾ ਸ਼ਹਿਰ ਦੇ ਸ਼ਾਂਤੀ ਨਗਰ ਇਲਾਕੇ ਦੇ 72 ਸਾਲ ਦੇ ਇੱਕ ਬਜ਼ੁਰਗ ਅਤੇ ਜ਼ਿਲ੍ਹੇ ਦੇ ਕਸਬਾ ਸਮਾਲਸਰ ਨਿਵਾਸੀ 56 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਦੋਵੇਂ ਮਰੀਜ਼ਾਂ ਚੋਂ ਇੱਕ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਇੱਕ ਲੁਧਿਆਣਾ ਦੇ ਫੋਰਟਿਜ਼ ਹਪਤਾਲ ਵਿਖੇ ਇਲਾਜ ਅਧੀਨ ਸੀ। ਜਿਸ ਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 64 ਹੋ ਗਈ ਹੈ, ਉਥੇ ਹੀ ਅੱਜ ਜ਼ਿਲੇ ਵਿਚ 55 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਜ਼ਿਲੇ ਵਿਚ ਕੋਰੋਨਾ ਪਾਜ਼ਿਟਿਵ ਕੁੱਲ ਮਾਮਲੇ ਦਾ ਅੰਕੜਾ 2140 ਤੱਕ ਪੁੱਜ ਗਿਆ ਹੈ।
ਸਿਵਲ ਸਰਜਨ ਡਾ. ਅਮਰਪ੍ਰੀਤ ਕੋਰ ਬਾਜਵਾ ਅਨੁਸਾਰ ਅੱਜ ਸਾਹਮਣੇ ਆਏ ਪਾਜ਼ੇਟਿਵ ਮਾਮਲਿਆਂ ਵਿਚ 45 ਮਰੀਜ਼ ਆਰ. ਟੀ. ਪੀ. ਸੀ. ਆਰ., 3 ਟਰਯੂ ਨਾਟ ਅਤੇ 7 ਐਂਟੀਜਨ ਰਾਹੀਂ ਕੀਤੇ ਗਏ ਟੈਸਟਾਂ ਵਿਚ ਪਾਜ਼ੇਟਿਵ ਆਏ ਹਨ। ਵਿਭਾਗ ਵਲੋਂ ਕੋਰੋਨਾ ਪਾਜ਼ੇਟਿਵ 323 ਮਰੀਜ਼ਾਂ ਨੂੰ ਕੋਵਿਡ-19 ਅਧੀਨ ਨਿਰਧਾਰਤ ਕੀਤੇ ਗਏ ਨਿਯਮਾਂ ਤਹਿਤ ਉਨ੍ਹਾਂ ਦੇ ਘਰਾਂ ਵਿਚ ਕੁਆਰੰਟਾਈਨ ਕੀਤਾ ਗਿਆ ਹੈ। ਅੱਜ ਵੀ ਵਿਭਾਗ ਵੱਲੋਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਅਤੇ ਆਪਣੀ ਇੱਛਾ ਨਾਲ ਟੈਸਟ ਕਰਵਾਉਣ ਦੇ ਨਾਲ-ਨਾਲ ਹੋਰ ਕੁੱਝ ਸ਼ੱਕੀ 194 ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ, ਵਿੱਚੋਂ 116 ਆਰ. ਟੀ. ਪੀ. ਸੀ. ਆਰ.,10 ਟਰਯੂ ਨਾਟ ਅਤੇ 68 ਐਂਟੀਜਨ ਰਾਹੀਂ ਲਏ ਗਏ ਹਨ। ਸਿਹਤ ਵਿਭਾਗ ਵੱਲੋਂ ਹੁਣ ਤੱਕ 39 ਹਜ਼ਾਰ 338 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਲਏ ਗਏ ਸੈਂਪਲਾਂ ਵਿੱਚੋਂ 36 ਹਜ਼ਾਰ 646 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।

ਜ਼ਿਲੇ ਵਿਚ 420 ਮਾਮਲੇ ਐਕਟਿਵ : ਸਿਵਲ ਸਰਜਨ
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਹੁਣ ਜ਼ਿਲੇ ਵਿੱਚ 420 ਮਾਮਲੇ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ ਜ਼ਿਲੇ ਵਿੱਚ ਕੋਰੋਨਾ ਮਹਾਮਾਰੀ ਨਾਲ 64 ਮੌਤਾਂ ਹੋ ਚੁੱਕਿਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ ਹਾਈ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਦਿਲ ਦੇ ਰੋਗਾਂ, ਲੀਵਰ ਨਾਲ ਸਬੰਧਤ ਬੀਮਾਰੀ ਅਤੇ ਗੁਰਦੇ ਨਾਲ ਸਬੰਧਤ ਬੀਮਾਰੀਆਂ ਨਾਲ ਪੀੜਤ ਸਨ ਅਤੇ ਜ਼ਿਆਦਾਤਰ ਮਰੀਜ਼ਾਂ ਦੀ ਉਮਰ 50 ਸਾਲਾਂ ਤੋਂ ਉਪਰ ਸੀ। ਅੱਜ ਸਾਹਮਣੇ ਆਏ ਮਰੀਜ਼ਾਂ ਵਿੱਚ ਜ਼ਿਲੇ ਦੇ ਪਿੰਡ ਲੰਢੇਕੇ, ਸੇਖਾਂ ਖੁਰਦ, ਮਾੜੀ ਮੁਸਤਫਾ, ਕਸਬਾ ਨਿਹਾਲ ਸਿੰਘ ਵਾਲਾ, ਪਿੰਡ ਘੋਲੀਆ ਕਲਾਂ, ਪਿੰਡ ਰਾਉਕੇ ਕਲਾਂ, ਸੇਖਾ ਕਲਾਂ, ਕਸਬਾ ਬਾਘਾਪੁਰਾਣਾ, ਪਿੰਡ ਲੰਗੇਆਣਾ, ਬੁੱਟਰ, ਕਸਬਾ ਬਧਨੀਂ ਕਲਾਂ, ਪਿੰਡ ਜੈਮਲਵਾਲਾ, ਪਿੰਡ ਡਰੌਲੀ ਭਾਈ ਤੋਂ ਇਲਾਵਾ ਸ਼ਹਿਰ ਦੇ ਨਿਉ ਟਾਉਨ, ਅੰਮ੍ਰਿਤਸਰ ਰੋਡ, ਗੁਰੂ ਰਾਮਦਾਸ ਨਗਰ, ਸਟੇਡੀਅਮ ਰੋਡ, ਵੇਦਾਂਤ ਨਗਰ, ਅਕਾਲਸਰ ਰੋਡ, ਚਾਂਗਿਆਂ ਵਾਲੀ ਗਲੀ, ਪੱਤੀ ਮਾਲੋਕੀ, ਬਸਤੀ ਮੋਹਨ ਸਿੰਘ, ਏਕਤਾ ਨਗਰ, ਬੁੱਕਣਵਾਲਾ ਰੋਡ 'ਤੇ ਅਜੀਤ ਨਗਰ ਨਾਲ ਸਬੰਧਤ ਹਨ।


Deepak Kumar

Content Editor

Related News