ਚੋਰਾਂ ਦੁਕਾਨ ’ਚੋਂ ਉਡਾਏ ਮੋਬਾਇਲ, ਕੇਸ ਦਰਜ

Thursday, Jan 24, 2019 - 12:41 AM (IST)

ਚੋਰਾਂ ਦੁਕਾਨ ’ਚੋਂ ਉਡਾਏ ਮੋਬਾਇਲ, ਕੇਸ ਦਰਜ

 ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਦੁਕਾਨ ਦਾ ਜਿੰਦਾ ਤੋਡ਼ ਕੇ ਅਣਪਛਾਤੇ ਚੋਰਾਂ  ਵੱਲੋਂ ਮੋਬਾਇਲ ਚੋਰੀ  ਕਰਨ ਸਬੰਧੀ ਸਮਾਚਾਰ ਮਿਲਿਆ ਹੈ, ਜਿਨ੍ਹਾਂ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ। ਥਾਣਾ ਛਾਜਲੀ ਦੇ ਪੁਲਸ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਚਰਨਜੀਤ ਸਿੰਘ ਵਾਸੀ ਕੋਹਰੀਆਂ ਨੇ ਬਿਆਨ ਦਰਜ ਕਰਵਾਏ ਕਿ ਮੈਂ ਕਿਸੇ ਵਿਆਹ ’ਚ ਸ਼ਾਮਲ ਹੋਣ ਲਈ ਦੁਪਹਿਰ 2.30 ਵਜੇ ਦੇ ਕਰੀਬ ਆਪਣੀ  ਦੁਕਾਨ ਦਾ ਸ਼ਟਰ ਸੁੱਟ ਕੇ ਗਿਆ ਸੀ, ਬਾਅਦ ’ਚ ਮੈਂ ਆਪਣੇ ਗੁਆਂਢੀ ਤੋਂ ਸ਼ਟਰ ਦਾ ਜਿੰਦਾ ਲਵਾ ਦਿੱਤਾ ਸੀ ਪਰ ਜਦੋਂ ਸਵੇਰੇ 8 ਵਜੇ ਮੈਂ ਦੁਕਾਨ ’ਤੇ ਆਇਆ ਤਾਂ ਦੁਕਾਨ ਦਾ ਜਿੰਦਾ ਟੁੱਟਾ ਪਿਆ ਸੀ। 
ਦੁਕਾਨ ਤੋਂ 7 ਮੋਬਾਇਲ ਦੇ ਡੱਬੇ ਖਾਲੀ ਮਿਲੇ, ਜਿਨ੍ਹਾਂ  ਦੀ ਬੈਟਰੀ ਅਤੇ ਚਾਰਜਰ ਵੀ ਨਹੀਂ ਸਨ। ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


Related News