ਵਿਧਾਇਕ ਦਹੀਆ ਨੇ ਦਫਤਰ ਦੀ ਅਚਾਨਕ ਕੀਤੀ ਚੈਕਿੰਗ, BDPO ਮਿਲੇ ਗੈਰ-ਹਾਜ਼ਰ

Tuesday, Oct 24, 2023 - 02:21 PM (IST)

ਵਿਧਾਇਕ ਦਹੀਆ ਨੇ ਦਫਤਰ ਦੀ ਅਚਾਨਕ ਕੀਤੀ ਚੈਕਿੰਗ, BDPO ਮਿਲੇ ਗੈਰ-ਹਾਜ਼ਰ

ਮਮਦੋਟ (ਸ਼ਰਮਾ) : ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਮਮਦੋਟ ਦੇ ਦਫ਼ਤਰ ’ਚ ਘੱਟ ਹਾਜ਼ਰ ਰਹਿਣ ਦਾ ਮਾਮਲਾ ਆਮ ਲੋਕਾਂ ਅਤੇ ਸਰਪੰਚਾਂ ਵੱਲੋਂ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆਂ ਦੇ ਧਿਆਨ ’ਚ ਲਿਆਂਦਾ ਗਿਆ ਸੀ। ਇਸ ਸਬੰਧੀ ‘ਜਗ ਬਾਣੀ’ ਅਖਬਾਰ ’ਚ ਬੀ.ਡੀ.ਪੀ.ਓ. ਮਮਦੋਟ ਦੀ ਗੈਰ ਹਾਜ਼ਰੀ ਨੂੰ ਪ੍ਰਮੁੱਖਤਾ ਨਾਲ 21 ਅਕਤੂਬਰ ਦੇ ਅੰਕ ’ਚ ਪ੍ਰਕਾਸ਼ਿਤ ਕੀਤਾ ਸੀ, ਜਿਸ ’ਤੇ ਚਰਚਾ ’ਚ ਆਏ ਬੀ.ਡੀ.ਪੀ.ਓ. ਸਰਬਜੀਤ ਸਿੰਘ ਦੀ ਦਫਤਰ ’ਚ ਹਾਜ਼ਰੀ ਚੈੱਕ ਕਰਨ ਵਾਸਤੇ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਕੁਮਾਰ ਦਹੀਆ ਵਲੋਂ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਬੀ.ਡੀ.ਪੀ.ਓ. ਮਮਦੋਟ ਆਪਣੇ ਦਫਤਰ ’ਚ ਗੈਰ ਹਾਜ਼ਰ ਪਾਏ ਗਏ।

ਇਸ ਸਬੰਧੀ ਮੌਕੇ ’ਤੇ ਪਹੁੰਚੇ ਹਲਕਾ ਵਿਧਾਇਕ ਰਜਨੀਸ਼ ਦਹੀਆਂ ਨੇ ਪ੍ਰਤੀਨਿਧਾਂ ਨੂੰ ਦੱਸਿਆ ਕਿ ਪਿਛਲੇ ਦਿਨੀਂ ਬੀ.ਡੀ.ਪੀ.ਓ. ਮਮਦੋਟ ਦੀ ਦਫ਼ਤਰ ’ਚ ਗੈਰ ਹਾਜ਼ਰੀ ਨੂੰ ਲੈ ਕੇ ਅਖਬਾਰ ’ਚ ਲੱਗੀ ਖਬਰ ਸਬੰਧੀ ਦਫਤਰ ਦੀ ਚੈਕਿੰਗ ਕੀਤੀ ਗਈ ਹੈ ਪਰ ਫਿਰ ਵੀ ਉਨ੍ਹਾਂ ਨੂੰ ਦਫਤਰ ’ਚੋਂ ਗੈਰ ਹਾਜ਼ਰ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਫਤਰ ’ਚ ਹਾਜ਼ਰ ਨਾ ਹੋਣ ਸਬੰਧੀ ਫਿਰੋਜ਼ਪੁਰ ਦੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓ. ਮਮਦੋਟ ਵੱਲੋਂ ਦਫਤਰ ਨਾ ਆਉਣ ਸਬੰਧੀ ਉਨ੍ਹਾਂ ਨਾਲ ਮੋਬਾਇਲ ਫੋਨ ’ਤੇ ਗੱਲ ਹੋਈ ਸੀ ਪਰ ਜਦੋਂ ਹਲਕਾ ਵਿਧਾਇਕ ਵਲੋਂ ਬੀ.ਡੀ.ਪੀ.ਓ. ਦੀ ਹੋਈ ਗੱਲਬਾਤ ਦਾ ਸਕਰੀਨਸ਼ਾਟ ਮੰਗਣ ’ਤੇ ਡੀ.ਡੀ.ਪੀ.ਓ. ਫਿਰੋਜ਼ਪੁਰ ਨੇ ਉਨ੍ਹਾਂ ਨੂੰ ਕੋਈ ਜੁਆਬ ਨਹੀਂ ਦਿੱਤਾ। 

ਇਹ ਵੀ ਪੜ੍ਹੋ: ਉਧਾਰ ਦਿੱਤਾ ਹਜ਼ਾਰ ਰੁਪਈਆ ਮੰਗਣਾ ਪਿਆ ਮਹਿੰਗਾ, ਦੋਸਤ ਨੇ ਹੀ ਕਰ ਦਿੱਤਾ ਕਤਲ

ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਬੀ.ਡੀ.ਪੀ.ਓ. ਵਿਰੁੱਧ ਦਫ਼ਤਰ ’ਚ ਗੈਰ ਹਾਜ਼ਰ ਰਹਿਣ ਕਾਰਨ ਕਾਰਵਾਈ ਨੂੰ ਲੈ ਕੇ ਏ.ਡੀ.ਸੀ. ਅਰੁਣ ਸ਼ਰਮਾ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਪੰਚਾਇਤ ਮੰਤਰੀ ਵਲੋਂ ਬੀ.ਡੀ.ਪੀ.ਓ. ਮਮਦੋਟ ਵਿਰੁੱਧ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਹਲਕਾ ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਵੱਲੋਂ ਸਮੂਹ ਅਧਿਕਾਰੀਆਂ ਨੂੰ ਦਫਤਰ ’ਚ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਦਫਤਰਾਂ ’ਚ ਖੱਜਲ-ਖੁਆਰ ਨਾ ਹੋਣਾ ਪਵੇ ਅਤੇ ਬਿਨਾਂ ਸਮਾਂ ਗੁਵਾਏ ਉਨ੍ਹਾਂ ਦੇ ਦਫਤਰੀ ਕੰਮ ਸਮੇਂ ਸਿਰ ਹੋ ਸਕਣ । ਉਨ੍ਹਾਂ ਹੋਰਨਾਂ ਦਫਤਰਾਂ ਦੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਸਮੇਂ ਸਿਰ ਦਫਤਰਾਂ ’ਚ ਆ ਕੇ ਸਬੰਧਤ ਲੋਕਾਂ ਦੇ ਕੰਮਕਾਰ ਬਿਨ੍ਹਾਂ ਸਮਾਂ ਗਵਾਏ ਕਰਨ।

ਇਹ ਵੀ ਪੜ੍ਹੋ: ਸੂਬੇ ਲਈ ਰਾਹਤ ਦੀ ਖ਼ਬਰ, ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਆਈ ਗਿਰਾਵਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anuradha

Content Editor

Related News