ਵਿਧਾਇਕ ਬਲਕਾਰ ਸਿੱਧੂ ਨੇ ਕੀਤਾ ਹਲਕੇ ਦੇ ਪਿੰਡਾਂ ਦਾ ਧੰਨਵਾਦ ਦੌਰਾ

Tuesday, May 17, 2022 - 11:05 AM (IST)

ਵਿਧਾਇਕ ਬਲਕਾਰ ਸਿੱਧੂ ਨੇ ਕੀਤਾ ਹਲਕੇ ਦੇ ਪਿੰਡਾਂ ਦਾ ਧੰਨਵਾਦ ਦੌਰਾ

ਭਗਤਾ ਭਾਈਕਾ ( ਪਰਮਜੀਤ ਢਿੱਲੋਂ ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਪਿਛਲੇ ਦਿਨਾਂ ਤੋਂ ਹਲਕਾ ਰਾਮਪੁਰਾ ਦੇ ਵੱਖ-ਵੱਖ ਪਿੰਡਾਂ ਵਿੱਚ ਵੋਟਰਾਂ ਦਾ ਧੰਨਵਾਦ ਕਰਨ ਲਈ ਧੰਨਵਾਦ ਸਮਾਗਮ ਕਰ ਰਹੇ ਹਨ। ਇਸੇ ਲੜੀ ਤਹਿਤ ਹੀ ਪਿਛਲੇ ਦਿਨੀਂ ਪਿੰਡ ਰਾਮੂਵਾਲਾ ਤੇ ਪਿੰਡ ਕੋਠਾਗੁਰੂ ਕਾ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਪ੍ਰੋਗਰਾਮ ਕੀਤੇ ਗਏ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਪਿੰਡਾ ਦੇ ਲੋਕਾਂ ਨੇ ਮਿਲਕੇ ਮੈਨੂੰ 2022 ਚੋਣਾਂ ’ਚ ਇੰਨਾ ਵੱਡਾ ਮਾਣ ਬਖਸ਼ਿਆ ਤੇ ਹਲਕੇ ਦੇ ਦੋ ਧਨੁੰਤਰ ਮੰਤਰੀਆਂ ਮਲੂਕਾ ਤੇ ਕਾਂਗੜ ਨੂੰ ਧੂੜ ਚਟਾਈ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ

ਹਲਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਇੰਨੀ ਵੱਡੀ ਲੀਡ ’ਤੇ ਜਿਤਾਉਣ ਲਈ ਮੈਨੂੰ ਵੋਟਾਂ ਪਾਈਆਂ ਜਿੰਨਾ ਦੀ ਬਦੌਲਤ ਅੱਜ ਮੈਂ ਤੁਹਾਡੇ ਵਿਚਕਾਰ ਵਿਧਾਇਕ ਦੇ ਰੂਪ ਵਿੱਚ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿਆਰ ਅਤੇ ਸਤਿਕਾਰ ਹਲਕੇ ਦੇ ਲੋਕਾਂ ਨੇ ਮੈਨੂੰ ਬਖਸ਼ਿਆ ਉਸ ਨਾਲ ਮੇਰਾ ਰੋਮ-ਰੋਮ ਕਰਜ਼ਈ ਹੈ। ਉਨ੍ਹਾਂ ਕਿਹਾ ਕਿ ਮੈ ਹਲਕੇ ਦੇ ਪਿੰਡਾਂ ਦੀ ਤਰੱਕੀ ਲਈ ਵੱਧ ਤੋਂ ਵੱਧ ਹਿੱਸਾ ਪਾਵਾਂਗਾ ਅਤੇ ਮੇਰਾ ਸੁਪਨਾ ਹਲਕੇ ਦੇ ਪਿੰਡਾਂ ਨੂੰ ਖੁਸ਼ਹਾਲ ਬਣਾਉਣ ਦਾ ਹੈ। ਇਸ ਮੌਕੇ ਨਛੱਤਰ ਸਿੰਘ  ਸਿੱਧੂ ਸੂਬਾ ਜੁਆਇੰਟ ਸਕੱਤਰ ਕਿਸਾਨ ਵਿੰਗ ਤੇ ਨਾਲ ਹੀ  ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿਚ ਆਪ ਵਲੰਟੀਅਰ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News