ਡਾਕਘਰ ਵਿਭਾਗ ’ਚ ਕਲਰਕ ਦੀ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ

Friday, May 20, 2022 - 10:56 AM (IST)

ਡਾਕਘਰ ਵਿਭਾਗ ’ਚ ਕਲਰਕ ਦੀ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ

ਭਵਾਨੀਗੜ੍ਹ (ਕਾਂਸਲ) : ਸਥਾਨਕ ਪੁਲਸ ਨੇ ਪਿੰਡ ਰਾਮਪੁਰਾ ਦੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੇ ਪੁੱਤਰ ਨੂੰ ਡਾਕਖਾਨੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 7 ਲੱਖ 17 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਭਗਵਾਨ ਸਿੰਘ ਪੁੱਤਰ ਰਾਮ ਦਾਸ ਵਾਸੀ ਪਿੰਡ ਰਾਮਪੁਰਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ 29 ਫਰਵਰੀ 2020 ਨੂੰ ਉਸ ਦੇ ਦੋਸਤ ਦੀ ਲੜਕੀ ਦੇ ਵਿਆਹ ਸਮਾਗਮ ਦੌਰਾਨ ਉਸ ਦੀ ਮੁਲਾਕਾਤ ਏਸ਼ਨ ਕੁਮਾਰ ਪੁੱਤਰ ਕਿਸ਼ੋਰੀ ਲਾਲ ਅਤੇ ਵਿਕਾਸ਼ ਸ਼ਰਮਾ ਪੁੱਤਰ ਇੱਜਤ ਰਾਏ ਵਾਸੀਆਨ ਡੋਗਰ ਬਸਤੀ ਫਰੀਦਕੋਟ ਨਾਲ ਹੋਈ ਅਤੇ ਇਸ ਦੌਰਾਨ ਉਕਤ ਦੋਵੇਂ ਵਿਅਕਤੀਆਂ ਨੇ ਮੇਰੇ ਪੁੱਤਰ ਨੂੰ ਡਾਕਘਰ ਵਿਭਾਗ ’ਚ ਬਤੌਰ ਕਲਰਕ ਭਰਤੀ ਕਰਵਾਉਣ ਦੇ ਬਦਲੇ ਮੇਰੇ ਤੋਂ (ਭਗਵਾਨ ਸਿੰਘ ਤੋਂ) ਕਥਿਤ ਤੌਰ ’ਤੇ 5 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਜੋ ਕਿ ਮੈਂ ਇਨ੍ਹਾਂ ਨੂੰ ਦੇ ਦਿੱਤੇ ਸੀ। 

ਇਹ ਵੀ ਪੜ੍ਹੋ : ਬਠਿੰਡਾ 'ਚ ਰਿਸ਼ਤੇ ਹੋਏ ਤਾਰ-ਤਾਰ, ਮਾਸੀ ਦਾ ਮੁੰਡਾ ਅੱਠਵੀਂ ਜਮਾਤ 'ਚ ਪੜ੍ਹਦੀ ਭੈਣ ਨੂੰ ਲੈ ਕੇ ਹੋਇਆ ਫ਼ਰਾਰ

ਡੇਢ ਸਾਲ ਬਾਅਦ ਫਿਰ ਇਨ੍ਹਾਂ ਨੇ ਮੇਰੇ ਲੜਕੇ ਗੁਰਪ੍ਰੀਤ ਸਿੰਘ ਨੂੰ ਲਾਰਾ ਲਗਾ ਕੇ ਦਿੱਲੀ ਦੇ ਇਕ ਕੈਫੇ ’ਚ ਟ੍ਰੇਨਿੰਗ ਕਰਵਾਈ ਸੀ ਅਤੇ ਇਸ ਟ੍ਰੇਨਿੰਗ ’ਚ ਮੇਰੇ ਲੜਕੇ ਦਾ 2 ਲੱਖ ਰੁਪਏ ਦਾ ਖਰਚਾ ਆ ਗਿਆ ਸੀ ਅਤੇ ਫਿਰ ਇਨ੍ਹਾਂ ਨੇ ਮੇਰੇ ਲੜਕੇ ਨੂੰ ਨੌਕਰੀ ਲਈ ਜੁਆਇੰਨ ਪੱਤਰ ਦਿੱਤਾ ਅਤੇ ਨੌਕਰੀ ਦ ਪਹਿਚਾਨ ਪੱਤਰ ਵੀ ਬਣਾ ਦਿੱਤਾ ਸੀ, ਜੋ ਕਿ ਸਾਰਾ ਜਾਅਲੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਮੇਰੇ ਨਾਲ ਕੀਤੀ ਗਈ ਇਸ ਜਾਅਲਸਾਜਗੀ ’ਚ ਮੇਰਾ 7,17,028 ਰੁਪਏ ਦਾ ਖਰਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਨਾ ਹੀ ਉਕਤ ਵਿਅਕਤੀਆਂ ਨੇ ਮੇਰੇ ਲੜਕੇ ਨੂੰ ਨੌਕਰੀ ਦਵਾਈ ਅਤੇ ਨਾ ਹੀ ਸਾਡੇ ਇਹ ਪੈਸੇ ਵਾਪਸ ਕੀਤੇ ਹਨ। ਪੁਲਸ ਨੇ ਭਗਵਾਨ ਸਿੰਘ ਦੇ ਬਿਆਨਾਂ ਨੂੰ ਕਲਮ ਬੰਦ ਕਰਦਿਆ ਏਸ਼ਨ ਕੁਮਾਰ ਪੁੱਤਰ ਕਿਸ਼ੋਰੀ ਲਾਲ ਅਤੇ ਵਿਕਾਸ਼ ਸ਼ਰਮਾ ਪੁੱਤਰ ਇੱਜਤ ਰਾਏ ਵਾਸੀਅਨ ਡੋਗਰ ਬਸਤੀ ਫਰੀਦਕੋਟ ਵਿਰੁੱਧ ਕਾਨੂੰਨ ਦੀ ਧਾਰਾ 420, 120 ਬੀ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ 

 

     


author

Meenakshi

News Editor

Related News