ਧਾਗਾ ਮਿੱਲ ’ਚ ਅਚਾਨਕ ਲੱਗੀ ਅੱਗ

12/14/2018 6:47:55 AM

ਸਮਾਣਾ, (ਦਰਦ)- ਬੀਤੀ ਰਾਤ ਸਮਾਣਾ-ਰਾਜਲਾ ਸਡ਼ਕ ’ਤੇ ਸਥਿਤ ਕਾਟਨ ਤੋਂ ਧਾਗਾ ਬਣਾਉਣ ਵਾਲੀ ਇਕ ਵੱਡੀ ਮਿੱਲ ਪ੍ਰੀਮਿਅਰ ਕਾਟਸਪਿਨ ਲਿਮ. (ਧਾਗਾ ਮਿੱਲ) ਵਿਚ ਅਚਾਨਕ ਅੱਗ ਲੱਗਣ ਨਾਲ ਮਸ਼ੀਨਰੀ ਅਤੇ ਬਲੋਅ ਰੂਮ ’ਚ ਪਈ ਕਈ ਟਨ ਰੂੰ ਸਡ਼ ਕੇ ਸੁਆਹ ਹੋ ਗਈ। ਸੂਚਨਾ ਮਿਲਣ ’ਤੇ ਪਹੁੰਚੇ ਫਾਇਰ ਬ੍ਰਿਗੇਡ  ਨੇ ਘੰਟਿਅਾਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੀ ਰਾਤ ਨੂੰ  ਰਾਜਲਾ ਰੋਡ ’ਤੇ ਸਥਿਤ ਪ੍ਰੀਮੀਅਰ ਕਾਟਸਪਿੰਨ ਦੇ ਬਲੋਅ ਰੂਮ ਵਿਚ ਅਚਾਨਕ ਅੱਗ ਲੱਗ ਗਈ।  ਦੇਖਦੇ ਹੀ ਦੇਖਦੇ   ਮਸ਼ੀਨਰੀ ਅਤੇ ਬਲੋਅ ਰੂਮ ’ਚ ਪਈਆਂ ਅਨੇਕਾ ਟਨ ਕੋਂਬਰ ਨਾਇਲ ਅਤੇ ਕਾਟਨ ਦੀ ਮਿਕਸਿੰਗ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।  ਇਸ ਸਬੰਧ ਵਿਚ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਗਰਗ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਵਕਤ ਉਹ ਖੁਦ ਮਿੱਲ ਵਿਚ ਮੌਜੂਦ ਸਨ। ਅੱਗ ਦੀ ਸੂਚਨਾ ਮਿਲਣ ’ਤੇ ਉਨ੍ਹਾਂ  ਤਰੁੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸੇ ਦੌਰਾਨ ਉਨ੍ਹਾਂ ਨੇ ਮਿੱਲ ਵਿਚ ਕੰਮ ਕਰਦੇ ਕਰਮਚਾਰੀਆਂ ਅਤੇ ਲੇਬਰ ਦੇ 50-60 ਲੋਕਾਂ ਨਾਲ ਮਿਲ ਕੇ ਉਥੇ ਮੌਜੂਦ ਫਾਇਰ ਫਾਈਟਰਜ਼ ਯੰਤਰਾਂ ਅਤੇ ਪਾਣੀ ਦੀ ਵੱਡੀ ਟੈਂਕੀ ਨੂੰ ਚਲਾ ਕੇ ਵੱਡੀਅਾਂ ਪਾਈਪਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਦੀਆਂ 2 ਗਡੀਆਂ ਵੱਲੋਂ 1 ਵਜੇ ਤੱਕ ਅੱਗ ’ਤੇ ਕਾਬੂ  ਪਾਇਆ ਜਾ ਸਕਿਆ। ਉਨ੍ਹਾਂ  ਮਸ਼ੀਨਰੀ ਅਤੇ ਕਾਟਨ ਮਿਕਸਿੰਗ ਵਿਚ ਚੀਜ਼ਾਂ ਦੀ ਰਗਡ਼ ਕਾਰਨ ਅੱਗ ਲੱਗਣ ਦਾ ਸ਼ੱਕ ਪ੍ਰਗਟਾਇਆ। ਐੱਮ. ਡੀ. ਅਨੁਸਾਰ ਮਸ਼ੀਨਰੀ ਅਤੇ ਮਾਲ ਸਣੇ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਸਹੀ ਅਨੁਮਾਨ ਤਾਂ ਜਾਂਚ ਪਡ਼ਤਾਲ ਤੋਂ ਬਾਅਦ ਹੀ ਪਤਾ ਲੱਗੇਗਾ।


KamalJeet Singh

Content Editor

Related News