ਪ੍ਰਵਾਸੀ ਕਾਮੇ ਘਰ ਵਾਪਸੀ ਤੋਂ ਪਹਿਲਾ ਕਰਵਾਉਣ ਲੱਗੇ ਮੈਡੀਕਲ ਜਾਂਚ

05/08/2020 9:39:31 PM

ਭੁੱਚੋ ਮੰਡੀ, (ਨਾਗਪਾਲ)— ਵੱਖ-ਵੱਖ ਸੂਬਿਆਂ ਤੋਂ ਆਏ ਪ੍ਰਵਾਸੀ ਕਾਮੇ ਘਰ ਵਾਪਸੀ ਲਈ ਕਾਹਲੇ ਹਨ ਤੇ ਇਸ ਲਈ ਪਹਿਲਾ ਉਨ੍ਹਾਂ ਨੂੰ ਮੈਡੀਕਲ ਸਕਰੀਨਿੰਗ ਕਰਵਾਉਣੀ ਪਵੇਗੀ ਤੇ ਸਿਹਤ ਵਿਭਾਗ ਵਲੋਂ ਫਿਟਨਿਸ ਦਾ ਸਰਟੀਫਿਕੇਟ ਮਿਲਣ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਸੰਭਵ ਹੋਵੇਗੀ। ਸਥਾਨਕ ਕਮਿਊਨਿਟੀ ਹੈਲਥ ਸੈਂਟਰ 'ਚ ਮੈਡੀਕਲ ਸਕਰੀਨਿੰਗ ਕਰਵਾਉਣ ਲਈ ਆਏ ਪ੍ਰਵਾਸੀ ਕਾਮਿਆਂ ਦੀ ਭਾਰੀ ਗਿਣਤੀ ਸੀ ਤੇ ਇਹ ਕਾਮੇ ਸਥਾਨਕ ਅਤੇ ਆਸ-ਪਾਸ ਦੇ ਪਿੰਡਾਂ ਦੇ ਰਾਈਸ ਮਿੱਲਾਂ 'ਚ ਕੰਮ ਕਰਦੇ ਹਨ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਇੰਦਰਦੀਪ ਸਿੰਘ ਸਰਾਂ ਨੇ ਦੱਸਿਆ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਇੰਨ੍ਹਾਂ ਕਾਮਿਆਂ ਦੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ ਤੇ ਲੱਛਣ ਪਾਏ ਜਾਣ 'ਤੇ ਉਸ ਨੂੰ ਇਕਾਂਤਵਾਸ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ 40 ਤੋਂ ਵੱਧ ਕਾਮੇ ਮੈਡੀਕਲ ਸਕਰੀਨਿੰਗ ਲਈ ਆਏ ਹੋਏ ਹਨ।


KamalJeet Singh

Content Editor

Related News