'ਗੁਰੂ ਨਾਨਕ ਮੋਦੀਖਾਨਾ' ਬੰਦ ਕਰਵਾਉਣ ਵਾਲਿਆਂ ਨੂੰ ਬੈਂਸ ਦੀ ਲਲਕਾਰ (ਵੀਡੀਓ)

Monday, Jun 29, 2020 - 06:43 PM (IST)

ਲੁਧਿਆਣਾ (ਨਰਿੰਦਰ)— ਲੁਧਿਆਣਾ ਵਿਖੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਸਸਤੀ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਫੈਕਟਰੀ ਕੀਮਤਾਂ 'ਤੇ ਲੋਕਾਂ ਨੂੰ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਥੇ ਦੱਸਣਯੋਗ ਹੈ ਕਿ ਇਸ ਦਾ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦਾ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਕਰ ਦਿੱਤਾ ਹੈ ਅਤੇ ਦਵਾਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ 'ਤੇ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ। ਬਲਜਿੰਦਰ ਜਿੰਦੂ ਦਾ ਸਾਥ ਦੇਣ ਲਈ ਆਈ ਅੱਜ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਪਹੁੰਚੇ, ਜਿਨ੍ਹਾਂ ਨੇ ਸਰਕਾਰ ਦਾ ਵਿਰੋਧ ਕੀਤਾ ਅਤੇ ਮੈਡੀਕਲ ਐਸੋਸੀਏਸ਼ਨ ਨੂੰ ਅਪੀਲ ਕੀਤੀ ਕਿ ਉਸ ਦਾ ਵਿਰੋਧ ਕਰਨ ਦੀ ਥਾਂ ਇਸ ਦਾ ਸਮਰਥਨ ਕੀਤਾ ਜਾਵੇ।

PunjabKesari

ਇਸ ਸਬੰਧੀ ਸਾਡੀ ਟੀਮ ਵੱਲੋਂ ਜਦੋਂ ਅੱਜ ਮੋਦੀਖਾਨੇ ਦਾ ਦੌਰਾ ਕੀਤਾ ਗਿਆ ਤਾਂ ਗੁਰੂ ਨਾਨਕ ਮੋਦੀਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ ਨੇ ਕਿਹਾ ਕਿ ਉਹ ਲੋਕ ਭਲਾਈ ਕਰ ਰਹੇ ਹਨ ਅਤੇ ਬੀਤੇ ਦਿਨੀਂ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲਿਆਂ ਨੂੰ ਚੋਰ ਕਹਿ ਦਿੱਤਾ, ਜਿਸ ਦੀਆਂ ਇਨ੍ਹਾਂ ਨੂੰ ਮਿਰਚਾ ਲੱਗ ਗਈਆਂ ਹਨ। ਜਿੰਦੂ ਨੇ ਕਿਹਾ ਕਿ ਜੇਕਰ ਚੋਰ ਨੂੰ ਚੋਰ ਨਾ ਕਿਹਾ ਤਾਂ ਹੋਰ ਕੀ ਕਿਹਾ।

PunjabKesari
ਉੱਧਰ ਜਿੰਦੂ ਦਾ ਸਾਥ ਦੇਣ ਪਹੁੰਚੇ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਲੋਕ ਭਲਾਈ ਦਾ ਕੰਮ ਹੈ ਸਗੋਂ ਸਰਕਾਰ ਨੂੰ ਤਾਂ ਗੁਰੂ ਨਾਨਕ ਮੋਦੀਖ਼ਾਨੇ ਦੀ ਮਦਦ ਕਰਨੀ ਚਾਹੀਦੀ ਹੈ ਪਰ ਇਸ ਦੇ ਉਲਟ ਮੈਡੀਕਲ ਐਸੋਸੀਏਸ਼ਨ ਅਤੇ ਕੁਝ ਆਗੂ ਇਸ ਦਾ ਵਿਰੋਧ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਬੈਂਸ ਨੇ ਉਹ ਕਿਹਾ ਕਿ ਇਨ੍ਹਾਂ ਦੇ ਨਾਲ ਹੈ ਅਤੇ ਇਸ ਦਾ ਡੱਟ ਕੇ ਵਿਰੋਧ ਕਰਨਗੇ ਅਤੇ ਸਰਕਾਰੀ ਅਫਸਰਾਂ ਅਤੇ ਸਿਹਤ ਸਕੱਤਰ ਨਾਲ ਵੀ ਗੱਲਬਾਤ ਕਰਨਗੇ।

PunjabKesari

ਜ਼ਿਕਰਯੋਗ ਹੈ ਕਿ ਲੁਧਿਆਣਾ 'ਚ ਸਥਿਤ ਗੁਰੂ ਨਾਨਕ ਮੋਦੀਖਾਨਾ ਵਿਖੇ ਫੈਕਟਰੀ ਕੀਮਤਾਂ 'ਤੇ ਦਵਾਈਆਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾਂਦੀਆਂ ਹਨ, ਜਿਸ ਕਾਰਨ ਵੱਡੀ ਤਦਾਦ 'ਚ ਲੋਕ ਲਾਈਨਾਂ ਲਗਾ ਕੇ ਦਵਾਈਆਂ ਲੈਂਦੇ ਹਨ, ਜਿਸ ਦਾ ਮੈਡੀਕਲ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।


author

shivani attri

Content Editor

Related News