ਸ਼ਹੀਦ ਹੁੰਦੇ ਨੇ ਕੌਮ ਦਾ ਸਰਮਾਇਆ: ਐੱਸ.ਪੀ

10/15/2019 8:14:51 PM

ਬੁਢਲਾਡਾ,(ਮਨਜੀਤ)- ਡਿਊਟੀ ਦੌਰਾਨ ਸ਼ਹੀਦ ਹੋਏ ਪੁਲਸ ਕਰਮੀਆਂ ਦੇ ਪਰਿਵਾਰਾਂ ਨੂੰ ਸਨਮਾਨ ਅਤੇ ਹੋਂਸਲਾ ਦੇਣ ਲਈ ਪੰਜਾਬ ਪੁਲਸ ਦੇ ਡੀ.ਜੀ.ਪੀ ਦਿਨਕਰ ਗੁਪਤਾ ਦੀਆਂ ਹਦਾਇਤਾਂ ਤੇ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਮਾਨਸਾ ਦੀ ਅਗਵਾਈ ਹੇਠ ਜਾਰੀ ਪ੍ਰੋਗਰਾਮ ਤਹਿਤ ਅੱਜ ਦੇਰ ਸ਼ਾਮ ਐੱਸ.ਪੀ ਆਈ.ਬੀ ਕੁਲਦੀਪ ਸਿੰਘ ਸੋਹੀ ਨੇ ਸ਼ਹੀਦ ਹੋਮਗਾਰਡ ਜਵਾਨ ਮਿਸਰਾ ਸਿੰਘ ਦੇ ਗ੍ਰਹਿ ਵਿਖੇ ਪੁੱਜ ਕੇ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਹੋਂਸਲਾ ਅਫਜਾਈ ਦਿੱਤੀ। ਉੱਥੇ ਪਰਿਵਾਰ ਨੂੰ ਫਲ ਦੇਣ ਦੇ ਨਾਲ-ਨਾਲ ਮਠਿਆਈ ਦੇ ਕੇ ਨਿਵਾਜਿਆ। ਇਸ ਤੋਂ ਪਹਿਲਾਂ ਐੱਸ.ਪੀ ਸੋਹੀ ਨੇ ਸ਼ਹੀਦ ਦੀ ਯਾਦ ਵਿੱਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੌਦਾ ਵੀ ਲਗਾਇਆ ਅਤੇ ਪਰਿਵਾਰ ਨੂੰ ਪੌਦੇ ਦੀ ਸਾਂਭ-ਸੰਭਾਲ ਅਤੇ ਦੇਖ ਭਾਲ ਲਈ ਅਪੀਲ ਕੀਤੀ। ਇਸ ਮੌਕੇ ਸੋਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸਾਡਾ ਸਭਨਾਂ ਦਾ ਫਰਜ ਬਣਦਾ ਹੈ ਕਿ ਜਵਾਨ ਸ਼ਹੀਦਾਂ ਦੇ ਪਿੱਛੇ ਰਹਿ ਗਏ ਪਰਿਵਾਰਾਂ ਦੀ ਮਦਦ ਕਰੀਏ ਤਾਂ ਜੋ ਉਨ੍ਹਾਂ ਦਾ ਮਨੋਬਲ ਕਾਇਮ ਰਹੇ। ਇਸ ਮੌਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸ਼ਹੀਦ ਜਵਾਨ ਦੀ ਲੜਕੀ ਵੀਰਪਾਲ ਕੌਰ ਨੂੰ ਪੁਲਸ ਲਾਇਨ ਮਾਨਸਾ ਤੋਂ ਨੇੜਲੇ ਥਾਣਾ ਬੋਹਾ ਵਿਖੇ ਤਬਦੀਲ ਕਰਨ ਦੀ ਮੰਗ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸੰਬੰਧੀ ਜਿਲ੍ਹਾ ਪੁਲਸ ਮੁੱਖੀ ਨਾਲ ਸਲਾਹ ਮਸ਼ਵਰਾ ਕਰਕੇ ਬਦਲੀ ਕਰ ਦਿੱਤੀ ਜਾਵੇਗੀ। ਇਸ ਮੌਕੇ ਥਾਣਾ ਸਿਟੀ ਬੁਢਲਾਡਾ ਦੇ ਆਡੀਸ਼ਨਲ ਐੱਸ.ਐੱਚ.ਓ ਜਸਪਾਲ ਸਿੰਘ ਸਮਾਓਂ, ਸਰਪੰਚ ਗੁਰਜੰਟ ਸਿੰਘ, ਬਾਬਾ ਕਿਸ਼ੋਰ ਦਾਸ ਕਮੇਟੀ ਦੇ ਪ੍ਰੈੱਸ ਸਕੱਤਰ ਮਨਜੀਤ ਸਿੰਘ, ਸੇਲਜਮੈਨ ਕਰਮਜੀਤ ਸਿੰਘ, ਪੰਚ ਗੁਰਦੀਪ ਸਿੰਘ, ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਗੋਪੀ, ਸ਼ਹੀਦ ਦੀ ਪਤਨੀ ਨਸੀਬ ਕੌਰ, ਬੇਟਾ ਸਤਿੰਦਰ ਸਿੰਘ, ਭਰਾ ਸੁਰਜੀਤ ਸਿੰਘ ਲੀਲਾ, ਕਰਮਜੀਤ ਸਿੰਘ ਸੈਕਟਰੀ, ਪੰਚਾਇਤ ਸਕੱਤਰ ਈਸ਼ੂ ਸਿੰਗਲਾ, ਸਾਂਝ ਕੇਂਦਰ ਬੁਢਲਾਡਾ ਦੇ ਇੰ: ਸਹਇਕ ਥਾਣਟੇਦਾਰ ਰਣਜੀਤ ਸਿੰਘ, ਹੌਲਦਾਰ ਯਾਦਵਿੰਦਰ ਸਿੰਘ, ਪੰਚਾਇਤੀ ਵਿਭਾਗ ਦੇ ਜੇ.ਈ ਰਾਜਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News