36 ਸਾਲਾਂ ਦੀ ਵਿਆਹੁਤਾ ਪ੍ਰੇਮਿਕਾ 16 ਸਾਲ ਦੇ ਨਾਬਾਲਗ ਪ੍ਰੇਮੀ ਨੂੰ ਲੈ ਕੇ ਹੋਈ ਫ਼ਰਾਰ

2/23/2021 4:21:16 PM

ਬਨੂੜ (ਗੁਰਪਾਲ): ਬਨੂੜ ਦੇ ਵਾਰਡ ਨੰਬਰ 10 ਵਿਚ ਰਹਿਣ ਵਾਲੀ ਇਕ 36 ਸਾਲਾ ਵਿਆਹੁਤਾ ਪ੍ਰਵਾਸੀ ਜਨਾਨੀਆਪਣੇ ਗੁਆਂਢ ਵਿਚ ਰਹਿਣ ਵਾਲੇ 16 ਸਾਲ ਦੇ ਪ੍ਰਵਾਸੀ ਨਾਬਾਲਗ ਮੁੰਡੇ ਨੂੰ ਲੈ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪ੍ਰਵਾਸੀ ਜਨਾਨੀ ਤੇ ਨਾਬਾਲਗ ਮੁੰਡਾ ਬਨੂੜ ਨੇੜੇ ਸਥਿਤ ਇਕ ਫੈਕਟਰੀ ਵਿਚ ਕੰਮ ਕਰਦੇ ਹਨ। ਜਿੱਥੇ ਉਨ੍ਹਾਂ ਦੇ ਦੋਵਾਂ ਦੇ ਆਪਸ ਵਿਚ ਪ੍ਰੇਮ ਸਬੰਧ ਬਣ ਗਏ। ਵਿਆਹੁਤਾ ਔਰਤ ਦੀ ਇਕ 12 ਸਾਲ ਦੀ ਕੁੜੀ ਵੀ ਹੈ। ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਬਾਰੇ ਪ੍ਰੇਮਿਕਾ ਦੇ ਪਤੀ ਤੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਸੀ। ਉਨ੍ਹਾਂ ਨੇ ਇਸ ਬਾਰੇ ਕਈ ਵਾਰ ਉਨ੍ਹਾਂ ਨੂੰ ਰੋਕੇ ਜਾਣ ਦੇ ਬਾਵਜੂਦ ਵੀ ਵਿਆਹੁਤਾ ਜਨਾਨੀ ਮੁੰਡੇ ਨੂੰ ਮਿਲਦੀ ਰਹੀ ।

ਇਹ ਵੀ ਪੜ੍ਹੋ:  ਭਾਰੀ ਇਕੱਠ ਦੌਰਾਨ ਮਹਿਰਾਜ ਰੈਲੀ 'ਚ ਪਹੁੰਚੇ ਲੱਖਾ ਸਿਧਾਣਾ

ਮੁੰਡੇ ਦੇ ਪਿਤਾ ਨੇ ਜਨਾਨੀ ਦੇ ਪਤੀ ਨੂੰ ਸ਼ਿਕਾਇਤ ਕੀਤੀ ਤਾਂ ਉਸ ਦੇ ਪਤੀ ਨੇ ਉਸ ਦੀ ਕੁੱਟਮਾਰ ਵੀ ਕੀਤੀ ਪਰੰਤੂ ਇਸਦੇ ਬਾਵਜੂਦ ਵੀ ਦੋਵਾਂ ਵਿੱਚ ਪ੍ਰੇਮ ਸੰਬੰਧ ਚਲਦਾ ਰਿਹਾ। ਬੀਤੇ ਐਤਵਾਰ ਨੂੰ ਜਨਾਨੀ ਨੇ ਨਾਬਾਲਗ ਮੁੰਡੇ ਨੂੰ ਗੁਰਦੁਆਰਾ ਸਾਹਿਬ ਜਾਣ ਬਾਰੇ ਕਰਕੇ ਫੋਨ ਕੀਤਾ ਤੇ ਆਪਣੇ ਨਾਲ ਭਜਾ ਕੇ ਲੈ ਗਈ ।ਪਰਵਾਸੀ ਜਨਾਨੀ ਜਾਂਦੇ ਹੋਏ ਆਪਣੇ ਨਾਲ ਆਪਣੀ ਬਾਰਾਂ ਸਾਲ ਦੀ ਕੁੜੀ ਨੂੰ ਵੀ ਨਾਲ ਲੈ ਗਈ। ਇਸ ਘਟਨਾ ਦੀ ਸ਼ਿਕਾਇਤ ਮੁੰਡੇ ਦੇ ਪਿਤਾ ਨੇ ਥਾਣਾ ਬਨੂੜ ਵਿੱਚ ਕੀਤੀ। ਇਸ ਮਾਮਲੇ ਬਾਰੇ ਜਦੋਂ ਜਾਂਚ ਅਧਿਕਾਰੀ ਮਹਿੰਦਰ ਧੋਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਾਬਾਲਗ ਮੁੰਡੇ ਦੇ ਪਿਤਾ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ। ਬਨੂੜ ਸ਼ਹਿਰ ਵਿਚ ਇਸ ਘਟਨਾ ਦੀ ਖੂਬ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ:  ਗੁਰਲਾਲ ਭਲਵਾਨ ਕਤਲ ਮਾਮਲੇ 'ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਸਪਲਾਈ ਕਰਨ ਦਾ ਦੋਸ਼


Shyna

Content Editor Shyna