ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਮਿਲਣ ਲੱਗੀ ਮੁਫਤ ਗੋਡੇ ਬਦਲਣ ਦੀ ਸਹੂਲਤ

Tuesday, Jan 19, 2021 - 11:26 PM (IST)

ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਮਿਲਣ ਲੱਗੀ ਮੁਫਤ ਗੋਡੇ ਬਦਲਣ ਦੀ ਸਹੂਲਤ

ਮਾਨਸਾ,(ਸੰਦੀਪ ਮਿੱਤਲ)- ਸਿਹਤ ਵਿਭਾਗ ਵੱਲੋਂ ਜ਼ਿਲ੍ਹਾਂ ਮਾਨਸਾ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤਹਿਤ ਹੁਣ ਜੋੜਾ ਦੇ ਦਰਦਾ ਤੋਂ ਪੀੜਤ ਮਰੀਜ਼ ਵੀ ਬਿਨ੍ਹਾਂ ਕਿਸੇ ਖਰਚ ਦੇ ਆਪਣੇ ਗੋਡੇ ਬਦਲਵਾਉਣ ਦੇ ਵੀ ਅਪ੍ਰੇਸ਼ਨ ਕਰਵਾ ਸਕਣਗੇ। ਕੋਰੋਨਾ ਕਾਰਨ ਲੰਮਾਂ ਸਮਾਂ ਪ੍ਰਭਾਵਿਤ ਰਹੀਆਂ ਸਿਹਤ ਸੇਵਾਵਾਂ ਤੋਂ ਬਾਅਦ ਹੁਣ ਇਹ ਮੁਫਤ ਸਹੂਲਤ ਸਰਕਾਰੀ ਸਿਵਲ ਹਸਪਤਾਲ ਮਾਨਸਾ ਵਿਖੇ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਹੱਡੀਆਂ ਤੇ ਜੋੜਾ ਦੇ ਮਾਹਰ ਆਰਥੋ ਸਰਜਨ ਡਾ: ਕਮਲਦੀਪ ਕੁਮਾਰ ਵੱਲੋਂ ਇੱਕ ਬਜ਼ੁਰਗ ਮਲਕੀਤ ਸਿੰਘ ਦੇ ਦੋਨੋਂ ਗੋਡੇ ਬਦਲੇ ਜਾ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ: ਕਮਲਦੀਪ ਨੇ ਦੱਸਿਆ ਕਿ ਗੋਡਿਆ ਦੀ ਤਕਲੀਫ ਤੋਂ ਪੀੜਤ ਉਹ ਵਿਅਕਤੀ ਜਿੰਨ੍ਹਾਂ ਦਾ ਆਯੂਸ਼ਮਾਨ ਭਾਰਤ-ਸਰਬਤ ਸਿਹਤ ਯੋਜਨਾ ਤਹਿਤ ਸਿਹਤ ਬੀਮਾ ਕਾਰਡ ਬਣਿਆ ਹੋਵੇ ਉਹ ਆਪਣਾ ਅਧਿਕਾਰਤ ਕਾਰਡ ਅਤੇ ਆਪਣਾ ਆਧਾਰ ਕਾਰਡ ਲੈ ਕੇ ਸਿਵਲ ਹਸਪਤਾਲ ਵਿਖੇ ਰਜਿਸ਼ਟਰ ਕਰਵਾਏ ਉਨ੍ਹਾਂ ਦਾ ਸਾਰਾ ਇਲਾਜ ਮੁਫਤ ਕੀਤਾ ਜਾਵੇਗਾ ਅਤੇ ਕਰੀਬ ਦਸ ਦਿਨ ਅੰਦਰ ਮਰੀਜ ਤੰਦਰੁਸਤ ਹੋ ਕੇ ਘਰ ਜਾ ਸਕੇਗਾ। ਸਿਵਲ ਸਰਜਨ ਮਾਨਸਾ ਡਾ: ਸੁਖਵਿੰਦਰ ਸਿੰਘ ਅਤੇ ਡਾ: ਹਰਚੰਦ ਸਿੰਘ ਐਸ ਐਮ ਓ ਮਾਨਸਾ ਨੇ ਸਮੂਹ ਜ਼ਿਲ੍ਹਾਂ ਵਾਸੀਆਂ ਨੂੰ ਇਸ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆ ਕਿਹਾ ਕਿ ਸਾਡਾ ਮਕਸਦ ਹੈ ਕਿ ਤੰਦਰੁਸਤ ਪੰਜਾਬ ਤਹਿਤ ਹੁਣ ਆਮ ਜਰੂਰਤਮੰਦ ਲੋਕ ਵੀ ਲੱਖਾਂ ਰੁਪਏ ਖਰਚਣ ਦੀ ਬਜਾਏ ਇਸ ਮੁਫਤ ਸਰਕਾਰੀ ਸੇਵਾ ਤਹਿਤ ਗੋਡਿਆਂ ਅਤੇ ਚੁਲੇ ਦੀ ਤਕਲੀਫ ਤੋਂ ਛੁਟਕਾਰਾ ਪਾ ਕੇ ਤੰਦਰੁਸਤ ਜੀਵਨ ਬਸਰ ਕਰ ਸਕਣ।


author

Bharat Thapa

Content Editor

Related News