ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੁਲਸ ਲੋੜਵੰਦਾਂ ਨੂੰ ਪਹੁੰਚਾ ਰਹੀ ਹੈ ਖਾਣ-ਪੀਣ ਦਾ ਸਮਾਨ : ਐੱਸ. ਐੱਸ. ਪੀ

03/29/2020 6:16:10 PM

ਮਾਨਸਾ (ਮਿੱਤਲ)— ਮਾਨਸਾ ਦੇ ਸੀਨੀਅਰ ਪੁਲਸ ਕਪਤਾਨ ਡਾ. ਨਰਿੰਦਰ ਭਾਰਗਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਮਹਿਕਮਾ ਪੁਲਸ ਵੱਲੋਂ ਲਾਊਡ ਸਪੀਕਰਾਂ ਰਾਹੀ ਪਬਲਿਕ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜ਼ਿਲਾ ਅੰਦਰ ਕਰਫਿਊ ਦੌਰਾਨ ਪਬਲਿਕ ਨੂੰ ਕੋਈ ਔੌਕੜ ਪੇਸ਼ ਨਾ ਆਵੇ, ਇਸ ਗੱਲ ਨੂੰ ਯਕੀਨੀ ਬਨਾਉਣ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਆੜਤੀਆ ਐਸੋਸੀਏਸ਼ਨ, ਕੈਮਿਸਟ ਐਸੋਸੀਏਸ਼ਨਾਂ ਆਦਿ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਜ਼ਰੂਰਤ ਦਾ ਸਾਮਾਨ ਅਤੇ ਦਵਾਈਆਂ ਆਦਿ ਦੀ ਨਿਰਵਿੱਘਨਤਾਂ ਯਕੀਨੀ ਬਨਾਉਣ ਅਤੇ ਸਹੀ ਰੇਟ ਦੇ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਰਫਿਊ 'ਚ ਸ਼ਰਾਬੀ ਹੋਏ ਔਖੇ, ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਲੁੱਟਿਆ ਸ਼ਰਾਬ ਦਾ ਠੇਕਾ (ਤਸਵੀਰਾਂ)

PunjabKesari

ਰੋਜ਼ਾਨਾ ਵਰਤੋਂ 'ਚ ਆਉਣ ਵਾਲੇ ਸਾਮਾਨ ਨੂੰ ਘਰੋਂ-ਘਰੀ ਪਹੁੰਚਾਉਣ ਲਈ ਯਤਨ ਜਾਰੀ ਹਨ। ਐੱਸ.ਐੱਸ.ਪੀਜ਼ ਨੇ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਦੀ ਮਦਦ ਜ਼ਿਲੇ ਦੀਆਂ ਤਿੰਨ ਸਬ^ਡਿਵੀਜ਼ਨਾਂ ਨਾਂ ਦੇ ਡੀ. ਐੱਸ. ਪੀਜ. ਵੱਲੋਂ ਆਪਣੀ ਨਿਗਰਾਨੀ ਹੇਠ ਗਰੀਬ ਅਤੇ ਜਰੂਰਤਮੰਦ ਵਿਆਕਤੀਆਂ ਲਈ ਭੋਜਨ ਅਤੇ ਰੋਜ਼ਾਨਾ ਵਰਤੋਂ ਵਾਲਾ ਸਾਮਾਨ ਵੀ ਘਰ-ਘਰ ਜਾ ਕੇ ਮੁਫਤ ਵੰਡਿਆ ਜਾ ਰਿਹਾ ਹੈ। ਵਾਇਰਸ ਦੀ ਰੋਕਥਾਮ ਸਬੰਧੀ ਚਲਾਈ ਗਈ ਮੁਹਿੰਮ ਦੀ ਲੜੀ 'ਚ ਅੱਜ ਸਰਕਲ ਬੁਢਲਾਡਾ ਦੇ ਪਿੰਡ ਬੱਛੋਆਣਾ ਅਤੇ ਪਿੰਡ ਬੀਰੋਕੇ ਕਲਾਂ ਦੀਆ ਗਲੀਆਂ ਨੂੰ ਸੈਨੀਟਾਈਜ ਕਰਵਾਇਆ ਗਿਆ ਹੈ ਅਤੇ ਜ਼ਿਲੇ ਦੀਆਂ ਬਾਕੀ ਰਹਿੰਦੀਆਂ ਜਨਤਕ ਥਾਵਾਂ ਬਾਜ਼ਾਰ, ਭੀੜ-ੜੜੱਕੇ ਵਾਲੀਆਂ ਥਾਵਾਂ ਨੂੰ ਵੀ ਦਵਾਈ ਦਾ ਛਿੜਕਾ ਕਰਵਾ ਕੇ ਜਲਦੀ ਸੈਨੀਟਾਈਜ਼ ਕਰਵਾਇਆ ਜਾ ਰਿਹਾ ਹੈ। ਰੇਲਵੇ ਸਟੇਸ਼ਨ ਬੁਢਲਾਡਾ ਵਿਖੇ ਬੈਠੇ ਪ੍ਰਵਾਸੀ ਮਜਦੂਰ ਜੋ ਕਿ ਕਰਫਿਊ ਲੱਗਣ ਕਰਕੇ ਗੱਡੀਆਂ ਬੰਦ ਹੋਣ ਕਰਕੇ ਆਪਣੇ ਪਿੰਡ/ਪਰਿਵਾਰ ਪਾਸ ਨਹੀਂ ਜਾ ਸਕੇ ਸਨ, ਨੂੰ ਉਨ੍ਹਾਂ ਦੇ ਕਹਿਣ 'ਤੇ ਨੇੜਲੇ ਰਿਸ਼ਤੇਦਾਰਾਂ ਪਾਸ ਪਹੁੰਚਾਉਣ ਲਈ ਬੁਢਲਾਡਾ ਪੁਲਸ ਵੱਲੋਂ ਵਹੀਕਲ ਦਾ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਪਹੁੰਚਾਇਆ ਗਿਆ ਹੈ।

ਇਹ ਵੀ ਪੜ੍ਹੋ: ਬਰਨਾਲਾ 'ਚ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਔਰਤ ਦੀ ਸੈਂਪਲ ਲੈਣ ਤੋਂ ਬਾਅਦ ਮੌਤ

ਅਖੀਰ 'ਚ ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਆਮ ਪਬਲਿਕ ਨੂੰ ਜਾਣੂ ਕਰਵਾਉਦੇ ਹੋਏ ਦੱਸਿਆ ਗਿਆ ਪੁਲਸ ਪ੍ਰਸ਼ਾਸਨ ਤੁਹਾਡੀ ਸੁਰੱਖਿਆ ਲਈ ਦਿਨ/ਰਾਤ ਡਿਊਟੀ ਕਰ ਰਿਹਾ ਹੈ। ਇਸ ਲਈ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀਂ ਲੋੜੀਂਦੀਆ ਸਾਵਧਾਨੀਆ ਵਰਤਦੇ ਹੋਏ ਆਪਣੇ ਘਰ ਅੰਦਰ ਰਹਿ ਕੇ ਪ੍ਰਸ਼ਾਸਨ ਦਾ ਪੂਰਾ ਸਾਥ ਦੇਈਏ ਅਤੇ ਕਾਨੂੰਨ ਦੀ ਪਾਲਣਾ ਕਰੀਏ। ਜ਼ਿਲਾ ਮਾਨਸਾ ਵਿਖੇ ਲਗਾਏ ਗਏ ਕਰਫਿਊ ਦੀ ਉਲੰਘਣਾਂ ਸਬੰਧੀ 23 ਤੋਂ ਅੱਜ ਤੱਕ 19 ਮੁਕੱਦਮੇ ਦਰਜ ਕਰਕੇ 70 ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਪੰਚਾਇਤ ਯੂਨੀਅਨ ਮਾਨਸਾ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਸਰਪੰਚ ਹਰਬੰਸ ਸਿੰਘ ਭਾਈਦੇਸਾ, ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਸਰਪੰਚ ਰਾਜੂ ਅੱਕਾਂਵਾਲੀ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਵੱਲੋਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰਕੇ ਜ਼ਿਲੇ ਭਰ 'ਚ ਹਰ ਲੋੜਵੰਦ, ਝੁੱਗੀਆਂ-ਝੌਂਪੜੀਆਂ ਅਤੇ ਪ੍ਰਵਾਸੀ ਲੋਕਾਂ ਨੂੰ ਰਾਸ਼ਨ ਅਤੇ ਖਾਣਾ ਦੇਣ ਦੀ ਵਿੱਢੀ ਮੁੰਹਿਮ ਸਲਾਂਘਾਯੋਗ ਹੈ, ਜੋ ਜ਼ਿਲੇ ਦੇ ਹਰ ਪਿੰਡ ਅਤੇ ਸ਼ਹਿਰ 'ਚ ਪੁਲਸ ਦੇ ਸਹਿਯੋਗ ਰਾਸ਼ਨ ਅਤੇ ਖਾਣ-ਪੀਣ ਦਾ ਸਮਾਨ ਮੁਫਤ ਵੰਡਿਆ ਜਾ ਰਿਹਾ ਹੈ, ਜਿਸ ਨਾਲ ਕੋਈ ਪਰਿਵਾਰ ਭੁੱਖਾ ਨਾ ਸੌਂ ਸਕੇ।

ਇਹ ਵੀ ਪੜ੍ਹੋ: ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਠੀਕ ਹੋਣ ਉਪਰੰਤ ਘਰ ਪਰਤਣ 'ਤੇ ਪਿੰਡ 'ਚ ਦਹਿਸ਼ਤ

 


shivani attri

Content Editor

Related News