ਮਨਪ੍ਰੀਤ ਬਾਦਲ ਦਾ ਪੋਸਟਰ ਲਾਉਣ ਵਾਲੇ ਮਜ਼ਦੂਰ ਦੀ ਸਾਬਕਾ ਵਿਧਾਇਕ ਦੇ ਪੁੱਤਰ ਵੱਲੋਂ ਕੁੱਟਮਾਰ, ਮਾਮਲਾ ਦਰਜ

Sunday, Jan 30, 2022 - 09:17 PM (IST)

ਸੰਗਰੂਰ (ਬਾਂਸਲ)-ਬੀਤੇ ਦਿਨੀਂ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੋਸਟਰ ਲਗਾ ਰਹੇ ਮਜ਼ਦੂਰ ਦਵਿੰਦਰ ਕੁਮਾਰ ਦੀ ਅਕਾਲੀ ਦਲ ਦੇ ਉਮੀਦਵਾਰ ਸਵਰੂਪ ਚੰਦ ਸਿੰਗਲਾ ਦੇ ਪੁੱਤਰ ਦੀਨਵ ਸਿੰਗਲਾ ਵੱਲੋਂ ਸਾਥੀਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮਜ਼ਦੂਰ ਦਵਿੰਦਰ ਕੁਮਾਰ ਮਨਪ੍ਰੀਤ ਬਾਦਲ ਦੇ ਪੋਸਟਰ ਲਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵਰਕਰ ਨੇ ਉਸ ਨੂੰ ਦੇਖਿਆ ਅਤੇ ਸਾਬਕਾ ਵਿਧਾਇਕ ਬਠਿੰਡਾ ਸ਼ਹਿਰੀ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਸਵਰੂਪ ਚੰਦ ਸਿੰਗਲਾ ਦੇ ਪੁੱਤਰ ਦੀਨਵ ਸਿੰਗਲਾ ਨੂੰ ਦੱਸਿਆ।

ਇਹ ਵੀ ਪੜ੍ਹੋ : ਉੱਤਰ ਕੋਰੀਆ ਨੇ ਸੰਭਾਵਿਤ ਰੂਪ ਤੋਂ ਸਭ ਤੋਂ ਲੰਬੀ ਦੂਰੀ ਦੀ ਮਿਜ਼ਾਈਲ ਦਾ ਕੀਤਾ ਪ੍ਰੀਖਣ

ਇਸ ਮਗਰੋਂ ਦੀਨਵ ਸਿੰਗਲਾ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਮਜ਼ਦੂਰ ਦਵਿੰਦਰ ਕੁਮਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਮਜ਼ਦੂਰ ਦੀ ਕੁੱਟਮਾਰ ਕਰ ਕੇ ਧਮਕੀਆਂ ਵੀ ਦਿੱਤੀਆਂ। ਇਸ ਪਿੱਛੋਂ ਮਜ਼ਦੂਰ ਦਵਿੰਦਰ ਕੁਮਾਰ ਆਪਣੇ ਸਾਥੀਆਂ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਹੋ ਗਿਆ, ਜਿਸ ਤੋਂ ਬਾਅਦ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਬਗਦਾਦ ਹਵਾਈ ਅੱਡੇ 'ਤੇ ਹਮਲੇ ਤੋਂ ਬਾਅਦ ਕੁਵੈਤ ਨੇ ਇਰਾਕ ਦੀਆਂ ਉਡਾਣਾਂ ਕੀਤੀਆਂ ਮੁਅੱਤਲ

ਦੂਜੇ ਪਾਸੇ ਦੀਨਵ ਸਿੰਗਲਾ ਨੇ ਕਿਹਾ ਕਿ ਕਾਂਗਰਸ ਵੱਲੋਂ ਇਸ ਨੂੰ ਸਿਆਸੀ ਸਟੰਟ ਦੱਸ ਕੇ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਇਸ ਖ਼ਿਲਾਫ਼ ਕਾਨੂੰਨੀ ਲੜਾਈ ਵੀ ਲੜਨਗੇ। ਪੁਲਸ ਨੇ ਸਾਬਕਾ ਵਿਧਾਇਕ ਸਵਰੂਪ ਚੰਦ ਸਿੰਗਲਾ ਦੇ ਪੁੱਤਰ ਦੀਨਵ ਸਿੰਗਲਾ ਖ਼ਿਲਾਫ਼ ਧਾਰਾ 341,323,506,149 ਤਹਿਤ  6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਓਮੀਕ੍ਰੋਨ ਦੇ ਉਪ ਵੇਰੀਐਂਟ ਬੀ.ਏ.2 ਮੂਲ ਰੂਪ 'ਤੇ ਹੋ ਰਿਹਾ ਹਾਵੀ : ਬ੍ਰਿਟੇਨ ਦਾ ਅਧਿਐਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News