ਜ਼ਮੀਨੀ ਝਗੜੇ ਦੇ ਚੱਲਦਿਆਂ ਵਿਅਕਤੀ ਦਾ ਕਤਲ

Tuesday, Jun 03, 2025 - 10:52 AM (IST)

ਜ਼ਮੀਨੀ ਝਗੜੇ ਦੇ ਚੱਲਦਿਆਂ ਵਿਅਕਤੀ ਦਾ ਕਤਲ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਉਪ-ਮੰਡਲ ਦੇ ਪਿੰਡ ਲਾਧੂਕਾ ’ਚ ਜ਼ਮੀਨੀ ਝਗੜੇ ਦੇ ਚੱਲਦਿਆਂ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲਕਸ਼ਮਣ ਦਾਸ, ਵਾਸੀ ਪਿੰਡ ਲਾਧੂਕਾ ਆਪਣੇ ਪੁੱਤਰ ਨਵਜੀਤ ਕੁਮਾਰ ਨਾਲ ਆਪਣੇ ਖੇਤ ਗਿਆ ਸੀ। ਇੱਥੇ ਵਾਪਸ ਆਉਂਦੇ ਸਮੇਂ ਲੜਾਈ ਦੌਰਾਨ ਨਹਿਰ ਦੇ ਕੋਲ ਲੋਕ ਇਕੱਠੇ ਹੋਏ ਸਨ। ਜਿੱਥੇ ਨਵਜੀਤ ਦਾ ਤਾਏ ਦਾ ਪਰਿਵਾਰ ਜ਼ਮੀਨੀ ਝਗੜੇ ਨੂੰ ਲੈ ਕੇ ਕਿਸੇ ਹੋਰ ਨਾਲ ਲੜ ਰਿਹਾ ਸੀ।

ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਦੂਜੀ ਧਿਰ ਨੇ ਉਨ੍ਹਾਂ ਨਾਲ ਵੀ ਲੜਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਲਕਸ਼ਮਣ ਦਾਸ ਦੇ ਸਿਰ ’ਤੇ ਡਾਂਗ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


author

Babita

Content Editor

Related News