ਨਹਿਰ ਦੇ ਕਿਨਾਰਿਓਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਿਹਾ- ''ਪੁੱਤ ਦਾ ਕਤਲ ਹੋਇਆ''
Tuesday, May 27, 2025 - 11:40 AM (IST)

ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਦੀ ਪੁਲਸ ਨੇ ਇਲਾਕੇ 'ਚੋਂ ਗੁਜ਼ਰਦੀ ਅਪਰਬਾਰੀ ਦੁਆਬ ਨਹਿਰ ਦੀ ਪਟੜੀ ਕਿਨਾਰੇ ਝਾੜੀਆਂ 'ਚੋਂ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ ਕੀਤੀ ਹੈ। ਨੌਜਵਾਨ ਦੀ ਪਹਿਚਾਣ ਸਤਬੀਰ ਸਿੰਘ (35) ਪੁੱਤਰ ਗੁਰਨਿੰਦਰ ਸਿੰਘ ਵਾਸੀ ਪਿੰਡ ਕੋਟਲੀ ਸੂਰਤ ਮੱਲ੍ਹੀ ਵਜੋਂ ਹੋਈ ਹੈ, ਜੋ ਜੇਸੀਬੀ ਆਪਰੇਟਰ ਸੀ ।
ਇਹ ਵੀ ਪੜ੍ਹੋ- ਪੰਜਾਬ 'ਚ ਜ਼ੋਰਦਾਰ ਧਮਾਕਾ! ਕੰਬ ਗਿਆ ਪੂਰਾ ਇਲਾਕਾ
ਮ੍ਰਿਤਕ ਨੌਜਵਾਨ ਦੇ ਪਿਤਾ ਗੁਰਨਿੰਦਰ ਸਿੰਘ ਨੇ ਦੱਸਿਆ ਮੇਰਾ ਪੁੱਤਰ ਸਤਬੀਰ ਸਿੰਘ ਜੇਸੀਬੀ (ਪੋਕਲੇਨ) ਮਸ਼ੀਨ ਆਪਰੇਟਰ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਉਹ ਐਤਵਾਰ ਨੂੰ ਪਿੰਡ ਵਿਰਕ ਜੇਸੀਬੀ ਮਸ਼ੀਨ ਚਲਾਉਣ ਲਈ ਆਇਆ ਹੋਇਆ ਸੀ ਕਿ ਪਰੰਤੂ ਰਾਤ ਨੂੰ ਉਹ ਆਪਣੇ ਘਰ ਨਹੀਂ ਪੁੱਜਾ। ਉਸ ਨੇ ਦੱਸਿਆ ਕਿ ਪੁੱਤਰ ਦੇ ਘਰ ਨਾ ਆਉਣ 'ਤੇ ਉਸ ਦੀ ਭਾਲ ਕਰਦੇ ਰਹੇ ਅਤੇ ਅੱਜ ਜਦੋਂ ਫਿਰ ਪਿੰਡ ਵਿਰਕ ਆਏ ਤਾਂ ਉੱਥੋਂ ਪਤਾ ਲੱਗਿਆ ਕਿ ਸਤਬੀਰ ਸਿੰਘ ਰਾਤ ਨੂੰ ਇਥੋਂ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਸਤਬੀਰ ਸਿੰਘ ਸਬੰਧੀ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਲਾਸ਼ ਪਿੰਡ ਬਾਗੋਵਾਣੀ ਦੇ ਨੇੜਿਓਂ ਲੰਘਦੀ ਅਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਪਈ ਹੈ । ਉਨ੍ਹਾਂ ਸ਼ੱਕ ਜਤਾਇਆ ਹੈ ਕਿ ਸਤਬੀਰ ਸਿੰਘ ਦਾ ਕਤਲ ਕੀਤਾ ਗਿਆ ਹੈ। ਪਿਤਾ ਨੇ ਦੱਸਿਆ ਕਿ ਸਤਬੀਰ ਉਨ੍ਹਾਂ ਦਾ ਇਕਲੌਤਾ ਪੁੱਤ ਸੀ ਕਿਉਂਕਿ ਵੱਡੇ ਪੁੱਤ ਦੀ ਪਹਿਲਾਂ ਹੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਚੁੱਕੀ ਹੈ ਅਤੇ ਪੂਰੇ ਘਰ ਦਾ ਗੁਜ਼ਾਰਾ ਹੀ ਉਸ ਦੇ ਸਿਰ 'ਤੇ ਚਲਦਾ ਸੀ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਪੁੱਤ ਦਾ ਕਤਲ ਕੀਤਾ ਗਿਆ ਹੈ ਜਿਸ ਦੀ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
ਇਸ ਸਬੰਧੀ ਪੁਲਸ ਥਾਣਾ ਘੁੰਮਣ ਕਲਾਂ ਦੇ ਐੱਸਐੱਚਓ ਜਗਦੀਸ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਹਿਰ ਦੀ ਪਟੜੀ ਨੇੜਿਓਂ ਭੇਦਭਰੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਥਾਣਾ ਘੁੰਮਣ ਕਲਾਂ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8