ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਰਾਜ਼ੀਨਾਮੇ ਲਈ ਬੁਲਾ ਕੇ ਨੌਜਵਾਨ ਦਾ 6 ਗੋਲੀਆਂ ਮਾਰ ਕੇ ਕਤਲ
Saturday, May 31, 2025 - 01:48 PM (IST)

ਅੰਮ੍ਰਿਤਸਰ: ਅੰਮ੍ਰਿਤਸਰ ਦੇ ਵੇਰਕਾ ਇਲਾਕੇ ਤੋਂ ਵੱਡੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੀਤੇ ਦਿਨੀਂ ਹੋਏ ਝਗੜੇ ਦੇ ਰਾਜੀਨਾਮੇ ਲਈ ਬੁਲਾਏ ਨੌਜਵਾਨ ਕੁਲਦੀਪ 27 ਸਾਲਾਂ ਦਾ ਕਤਲ ਕਰ ਦਿੱਤਾ ਗਿਆ। ਇਸ ਸੰਬਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਚਾਚੇ ਸੁਖਦੇਵ ਸਿੰਘ ਰਾਜੂ ਨੇ ਦੱਸਿਆ ਕਿ ਮੇਰੇ ਭਤੀਜੇ ਨਾਲ ਕੁਝ ਨੌਜਵਾਨਾਂ ਦੇ ਝਗੜੇ ਤੋਂ ਬਾਅਦ ਰਾਜੀਨਾਮੇ ਦੀ ਗੱਲ ਆਖੀ ਅਤੇ ਮੱਖਣ ਦੇ ਢਾਬੇ 'ਤੇ ਬੁਲਾ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਦੀ ਛਾਤੀ ਅਤੇ ਪੇਟ 'ਚ ਛੇ ਗੋਲੀਆਂ ਲੱਗੀਆਂ ਹਨ। ਇਸ ਸਬੰਧ 'ਚ ਅਸੀਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।
ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਖੋਹ ਲਿਆ ਮਾਪਿਆਂ ਦਾ ਸੋਹਣਾ-ਸੁਨੱਖਾ ਪੁੱਤ
ਇਸ ਮੌਕੇ ਪਹੁੰਚੇ ਏਸੀਪੀ ਈਸਟ ਸ਼ੀਤਲ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਮੱਖਣ ਦੇ ਢਾਬੇ 'ਤੇ ਨੌਜਵਾਨ ਨੂੰ ਗੋਲੀ ਲੱਗੀ ਹੈ ਜਿਸ ਸਬੰਧੀ ਮੌਕੇ 'ਤੇ ਪਹੁੰਚਣ 'ਤੇ ਜਾਂਚ ਕਰਨ 'ਤੇ ਪਤਾ ਲੱਗਾ ਕਿ ਰਾਜੀਨਾਮੇ ਦੇ ਚੱਕਰ ਵਿਚ ਨੌਜਵਾਨ ਕੁਲਦੀਪ ਸਿੰਘ ਗੋਪੀ ਨੂੰ ਢਾਬੇ 'ਤੇ ਬੁਲਾਇਆ ਅਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ, ਜਿਸ ਸੰਬਧੀ ਪੁਲਸ ਵਲੋਂ ਮੁਕਦਮਾ ਦਰਜ ਕਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦਾ ਅੱਜ ਬਦਲੇਗਾ ਰੁਖ, ਮੌਸਮ ਵਿਭਾਗ ਨੇ ਕੀਤਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8