ਆਨਲਾਈਨ ਪੈਨਸ਼ਨ ਚੈੱਕ ਕਰਨਾ ਵਿਅਕਤੀ ਨੂੰ ਪੈ ਗਿਆ ਮਹਿੰਗਾ, ਇਕੋ ਝਟਕੇ ''ਚ ਖਾਤੇ ''ਚੋਂ ਉੱਡੇ 11 ਲੱਖ ਰੁਪਏ
Monday, Feb 12, 2024 - 02:23 AM (IST)
ਲੁਧਿਆਣਾ (ਰਿਸ਼ੀ)- ਠੱਗੀ ਮਾਰਨ ਲਈ ਅੱਜ-ਕੱਲ ਲੋਕ ਨਵੇਂ ਹਥਕੰਡੇ ਅਪਣਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਨਲਾਈਨ ਪੈਨਸ਼ਨ ਚੈੱਕ ਕਰਨ ਲਈ ਲਿੰਕ ਖੋਲ੍ਹਣਾ ਇਕ ਵਿਅਕਤੀ ਨੂੰ ਮਹਿੰਗਾ ਸਾਬਤ ਹੋ ਗਿਆ। ਪੈਨਸ਼ਨ ਚੈੱਕ ਕਰਨ ਲਈ ਜਦੋਂ ਉਸ ਨੇ ਇਸ ਲਿੰਕ 'ਤੇ ਕਲਿੱਕ ਕੀਤਾ ਤਾਂ ਉਸ ਦੇ ਖਾਤੇ 'ਚੋਂ 11 ਲੱਖ ਰੁਪਏ ਨਿਕਲ ਗਏ।
ਇਹ ਵੀ ਪੜ੍ਹੋ- ਅਨੋਖਾ ਵਿਆਹ: ਮਾਪਿਆਂ ਦੀ ਇੱਛਾ ਤੇ 17 ਸਾਲਾਂ ਦੇ ਪਿਆਰ ਲਈ ਹੈਲੀਕਾਪਟਰ 'ਚ ਲਾੜੀ ਵਿਆਹੁਣ ਗਿਆ ਲਾੜਾ
ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਸ ਨੇ 5 ਲੋਕਾਂ ਖਿਲਾਫ ਧੋਖਾਧੜੀ, ਆਈ.ਟੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਜੀਤ ਕੁਮਾਰ ਵਾਸੀ ਤਾਮਿਲਨਾਡੂ, ਕ੍ਰਿਸ਼ਨ ਕੁਮਾਰ ਵਾਸੀ ਮੱਧ ਪ੍ਰਦੇਸ਼, ਸੰਜੇ ਕੁਮਾਰ, ਸੀਤਾ ਰਾਮ ਵਾਸੀ ਬਿਹਾਰ, ਅਮੀ ਕੇਵ ਵਾਸੀ ਬੰਗਾਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡੀ ਖ਼ਬਰ, ਨਹੀਂ ਬਣੀ ਅਕਾਲੀ ਦਲ-ਭਾਜਪਾ ਦੇ 'ਗੱਠਜੋੜ' ਦੀ ਗੱਲ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਵਿੰਦਰ ਕੁਮਾਰ ਵਰਮਾ ਵਾਸੀ ਜਨਤਾ ਇਨਕਲੇਵ ਦੁੱਗਰੀ ਨੇ ਦੱਸਿਆ ਕਿ 20 ਅਕਤੂਬਰ ਨੂੰ ਜਦੋਂ ਉਸ ਨੇ ਆਪਣੀ ਪੈਨਸ਼ਨ ਸਲਿੱਪ ਆਨਲਾਈਨ ਚੈੱਕ ਕਰਨ ਲਈ ਲਿੰਕ ਖੋਲ੍ਹਿਆ ਤਾਂ ਉਕਤ ਦੋਸ਼ੀਆਂ ਨੇ 11 ਲੱਖ 14 ਹਜ਼ਾਰ 988 ਰੁਪਏ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕਰ ਲਏ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਦਰਜ ਕਰਵਾਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e