ਸ਼ੱਕੀ ਹਾਲਾਤਾਂ ''ਚ ਵਿਅਕਤੀ ਨੇ ਕੀਤੀ ਖੁਦਕੁਸ਼ੀ

Saturday, Jan 18, 2020 - 11:38 PM (IST)

ਸ਼ੱਕੀ ਹਾਲਾਤਾਂ ''ਚ ਵਿਅਕਤੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, (ਰਾਜ)— ਡਾਬਾ ਦੇ ਗੁਰਬਚਨ ਨਗਰ ਇਲਾਕੇ 'ਚ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਘਟਨਾ ਦਾ ਪਤਾ ਲੱਗਣ 'ਤੇ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਡਾਬਾ ਦੀ ਪੁਲਸ ਮੌਕੇ 'ਤੇ ਪੁੱਜੀ, ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (36) ਵਜੋਂ ਹੋਈ ਹੈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤੀ ਹੈ।
ਐੱਸ. ਐੱਚ. ਓ. ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੀਆਂ ਘਰ ਦੇ ਹੇਠਾਂ ਨਟ-ਬੋਲਟ ਬਣਾਉਣ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ ਪਰ ਕਿਸੇ ਨੂੰ ਕੁਝ ਦੱਸ ਨਹੀਂ ਰਿਹਾ ਸੀ। ਸ਼ਨੀਵਾਰ ਦੀ ਸਵੇਰ ਉਸਦੀ ਪਤਨੀ ਬੱਚਿਆਂ ਨੂੰ ਨਾਲ ਲੈ ਕੇ ਦਵਾਈ ਲੈਣ ਲਈ ਚਲੀ ਗਈ। ਪਿਛੋਂ ਸੁਖਵਿੰਦਰ ਘਰ 'ਚ ਇਕੱਲਾ ਸੀ ਅਤੇ ਉਸਨੇ ਘਰ 'ਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ । ਦੁਪਹਿਰ ਕਰੀਬ 12 ਵਜੇ ਉਸਦੀ ਪਤਨੀ ਘਰ ਮੁੜੀ ਤਾਂ ਸੁਖਵਿੰਦਰ ਹੇਠਾਂ ਫੈਕਟਰੀ 'ਚ ਨਹੀਂ ਸੀ। ਜਦੋਂ ਸੁਖਵਿੰਦਰ ਸਿੰਘ ਦੀ ਪਤਨੀ ਉੱਪਰ ਗਈ ਤਾਂ ਅੰਦਰ ਪਤੀ ਦੀ ਲਾਸ਼ ਲਟਕਦੀ ਵੇਖ ਕੇ ਹੋਸ਼ ਉਡ ਗਏ। ਉਸ ਦੇ ਚਿੱਲਾਉਣ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਸ ਦੀ ਪਤਨੀ ਨੇ ਕੁਝ ਦੂਰੀ 'ਤੇ ਰਹਿਣ ਵਾਲੇ ਸੁਖਵਿੰਦਰ ਦੇ ਭਰਾ ਨੂੰ ਸੂਚਨਾ ਦਿੱਤੀ। ਇੰਸਪੈਕਟਰ ਪਵਿੱਤਰ ਦਾ ਕਹਿਣਾ ਹੈ ਕਿ ਸੁਖਵਿੰਦਰ ਦੇ ਭਰਾ ਅਤੇ ਪਿਤਾ ਨਾਲ ਗੱਲ ਹੋਈ ਪਰ ਉਨ੍ਹਾਂ ਨੂੰ ਕੁਝ ਪਤਾ ਨਹੀਂ ਕਿ ਸੁਖਵਿੰਦਰ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ।


author

KamalJeet Singh

Content Editor

Related News