ਮਾਨਸਕਿ ਤੌਰ ''ਤੇ ਪ੍ਰੇਸ਼ਾਨ ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ

Tuesday, Jun 18, 2019 - 09:16 PM (IST)

ਮਾਨਸਕਿ ਤੌਰ ''ਤੇ ਪ੍ਰੇਸ਼ਾਨ ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ

ਖਰੜ (ਅਮਰਦੀਪ)— ਨਿਆਂ ਸ਼ਹਿਰ ਬਡਾਲਾ ਨਜ਼ਦੀਕ ਇਕ ਨੌਜਵਾਨ ਵਲੋਂ ਟਰੇਨ ਹੇਠ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਰੇਲਵੇ ਪੁਲਸ ਦੇ ਏ. ਐੱਸ. ਆਈ. ਹਰਿੰਦਰ ਸਿੰਘ ਤੋਂ ਅਨੁਸਾਰ ਬੀਤੇ ਦਿਨੀਂ ਨਿਆਂ ਸ਼ਹਿਰ ਬਡਾਲਾ ਦੇ ਵਸਨੀਕ ਦਰਸ਼ਨ (19) ਨੇ ਨੰਦੇੜ ਜਾ ਰਹੀ ਸੱਚਖੰਡ ਐਕਸਪ੍ਰੈੱਸ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਰੇਲਵੇ ਪੁਲਸ ਵਲੋਂ ਪਿਤਾ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਗਈ।


author

KamalJeet Singh

Content Editor

Related News