ਵਿਅਕਤੀ ਨੇ ਜਿਉਂਦੇ ਜੀ ਮਨਾਈ ਆਪਣੀ 6ਵੀਂ ਬਰਸੀ, ਲਗਾਇਆ ਲੰਗਰ ਤੇ ਵੰਡੇ ਗਰੀਬਾਂ ਨੂੰ ਕੰਬਲ (ਵੀਡੀਓ)

Tuesday, Jan 30, 2024 - 04:09 AM (IST)

ਵਿਅਕਤੀ ਨੇ ਜਿਉਂਦੇ ਜੀ ਮਨਾਈ ਆਪਣੀ 6ਵੀਂ ਬਰਸੀ, ਲਗਾਇਆ ਲੰਗਰ ਤੇ ਵੰਡੇ ਗਰੀਬਾਂ ਨੂੰ ਕੰਬਲ (ਵੀਡੀਓ)

ਫਤਹਿਗੜ੍ਹ ਸਾਹਿਬ (ਜੱਜੀ)- ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਮਾਜਰੀ ਸੋਢੀਆਂ ਵਿਖੇ ਇਕ ਵਿਅਕਤੀ ਨੇ ਜਿਉਂਦੇ ਜੀ ਆਪਣੀ 6ਵੀਂ ਬਰਸੀ ਮਨਾ ਕੇ ਦਾਨ ਪੁੰਨ ਦੀਆਂ ਸਾਰੀਆਂ ਰਸਮਾਂ ਕੀਤੀਆਂ। ਇਹੀ ਨਹੀਂ, ਇਸ ਦੌਰਾਨ ਕੰਨਿਆਂਵਾਂ ਨੂੰ ਭੋਜਨ ਛਕਾਇਆ ਗਿਆ ਅਤੇ ਗਰੀਬਾਂ ਨੂੰ ਕੰਬਲ ਵੰਡੇ ਗਏ। 

ਇੱਥੇ ਇਹ ਅੰਦਾਜ਼ਾ ਲਗਾਉਣਾ ਵੀ ਗ਼ਲਤ ਹੋਵੇਗਾ ਕਿ ਭੋਗ ਪਾਉਣ ਵਾਲਾ ਵਿਅਕਤੀ ਕਾਫੀ ਅਮੀਰ ਹੈ। ਅਜਿਹਾ ਕਰਨ ਵਾਲਾ ਹਰਭਜਨ ਸਿੰਘ ਦਰਮਿਆਨੇ ਪਰਿਵਾਰ ਨਾਲ ਸਬੰਧਤ ਹੈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ। ਭੋਗ ਉਪਰੰਤ 11 ਕੰਨਿਆਵਾਂ ਨੂੰ ਭੋਜਨ ਛਕਾਇਆ ਗਿਆ ਅਤੇ ਬਾਅਦ ਵਿੱਚ ਸਾਰੀ ਸੰਗਤਾਂ ਨੂੰ ਭੋਜਨ ਛਕਾਇਆ ਗਿਆ। 

ਇਹ ਵੀ ਪੜੋ- ਲੁਧਿਆਣਾ 'ਚ ਵਾਪਰੀ ਭਿਆਨਕ ਘਟਨਾ, ਨੌਜਵਾਨ ਦੇ ਸਿਰ 'ਚ ਪੱਥਰ ਮਾਰ ਕੇ ਕੀਤਾ ਬੇਰਹਿਮੀ ਨਾਲ ਕਤਲ

ਇਸ ਦੌਰਾਨ ਉਨ੍ਹਾਂ 5 ਜ਼ਰੂਰਤਮੰਦ ਵਿਅਕਤੀਆਂ ਨੂੰ ਕੰਬਲ ਵੀ ਦਿੱਤੇ। ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਮਨੋਰਥ ਸਮਾਜ ਨੂੰ ਸੁਚੇਤ ਕਰਨ ਦਾ ਹੈ, ਕਿ ਇੱਥੇ ਕਲਯੁਗ ਦਾ ਬਹੁਤ ਪ੍ਰਭਾਵ ਹੈ ਇਸ ਲਈ ਜੋ ਕਾਰਜ ਅਸੀਂ ਆਪਣੇ ਹੱਥੀਂ ਕਰ ਲੈਂਦੇ ਹਾਂ ਉਸ ਨਾਲ ਹੀ ਸਾਨੂੰ ਸੰਤੁਸ਼ਟੀ ਮਿਲਦੀ ਹੈ।

ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਗਜ਼ੈਕਟਿਵ ਮੈਂਬਰ ਕੁਲਦੀਪ ਸਿੰਘ ਪਹਿਲਵਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
 

ਇਹ ਵੀ ਪੜ੍ਹੋ- ਸੜਕ ਪਾਰ ਕਰਦੇ ਪਰਿਵਾਰ ਨੂੰ ਟਰੱਕ ਨੇ ਕੁਚਲਿਆ, ਟਾਇਰ ਹੇਠਾਂ ਆਉਣ ਨਾਲ 6 ਸਾਲਾ ਬੱਚੀ ਦੀ ਹੋਈ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Harpreet SIngh

Content Editor

Related News