ਪੈਟਰੋਲ ਪੰਪ ਤੋਂ 1,46,000 ਲੁੱਟ ਕੇ 4 ਵਿਅਕਤੀ ਫ਼ਰਾਰ

Monday, Dec 30, 2024 - 04:06 PM (IST)

ਪੈਟਰੋਲ ਪੰਪ ਤੋਂ 1,46,000 ਲੁੱਟ ਕੇ 4 ਵਿਅਕਤੀ ਫ਼ਰਾਰ

ਫਾਜ਼ਿਲਕਾ (ਨਾਗਪਾਲ, ਲੀਲਾਧਰ) : ਉਪ-ਮੰਡਲ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਖੂਈ ਖੇੜਾ ਦੇ ਇਕ ਪੈਟਰੋਲ ਪੰਪ ਤੋਂ 1 ਲੱਖ 46 ਹਜ਼ਾਰ ਰੁਪਏ ਲੁੱਟਣ ਵਾਲੇ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਨੁਰਾਗ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਉਸ ਦਾ ਫਾਜ਼ਿਲਕਾ-ਅਬੋਹਰ ਰੋਡ ’ਤੇ ਪਿੰਡ ਖੂਈ ਖੇੜਾ ਕੋਲ ਫਿਲਿੰਗ ਸਟੇਸ਼ਨ ਹੈ।

ਇੱਥੇ 29 ਦਸੰਬਰ ਨੂੰ ਸਵੇਰੇ 3 ਵਜੇ ਕਮਰੇ ਦਾ ਸ਼ੀਸ਼ਾ ਤੋੜ ਕੇ ਚਾਰ ਅਣਪਛਾਤੇ ਵਿਅਕਤੀ ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ 26 ਹਜ਼ਾਰ ਅਤੇ ਬੈਗ ’ਚ ਪਏ 1 ਲੱਖ 20 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News