ਭਾਜਪਾ ਮਲੋਟ ਦਿਹਾਤੀ ਦਾ ਪ੍ਰਧਾਨ ਨਿੱਤਰਿਆ ਕਿਸਾਨਾਂ ਦੇ ਹੱਕ ''ਚ

12/02/2020 2:44:51 PM

ਮਲੋਟ (ਜੁਨੇਜਾ): ਭਾਰਤੀ ਜਨਤਾ ਪਾਰਟੀ ਮਲੋਟ ਦਿਹਾਤੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਭਗਵਾਨਪੁਰਾ ਨੇ ਕਿਸਾਨ ਦੇ ਹੱਕ 'ਚ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਹੋਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਬੱਚਿਆਂ ਅਤੇ ਜਨਾਨੀਆਂ ਸਮੇਤ ਇਨ੍ਹਾਂ ਕਨੂੰਨਾਂ ਵਿਰੁੱਧ ਠੰਡੀਆਂ ਰਾਤਾਂ 'ਚ ਸੜਕਾਂ ਤੇ ਬੈਠਣ ਲਈ ਮਜਬੂਰ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਵਾਨੀਅਤ : ਘਰ 'ਚ ਇਕੱਲੀ ਜਨਾਨੀ ਨਾਲ ਜਬਰ-ਜ਼ਿਨਾਹ, ਰੌਲਾ ਪਾਉਣ 'ਤੇ ਮੂੰਹ 'ਚ ਤੁੰਨ੍ਹਿਆ ਕੱਪੜਾ

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਤਬਾਹ ਹੁੰਦਾ ਹੈ ਤਾਂ ਪੰਜਾਬ ਦਾ ਹਰ ਵਰਗ ਆਪਣੇ ਆਪ ਤਬਾਹ ਹੋ ਜਾਵੇਗਾ। ਇਸ ਲਈ ਪੰਜਾਬੀ ਅਤੇ ਕਿਸਾਨ ਹੋਣ ਕਰਕੇ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਕਿ ਪਾਰਟੀ ਤੋਂ ਪਹਿਲਾਂ ਕਿਸਾਨ ਧਰਮ ਨਿਭਾ ਕਿ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਹੋਈਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਨਾਲ ਖ਼ੁਦ ਗੱਲ ਕਰਨ ਅਤੇ ਉਨ੍ਹਾਂ ਦੀਆਂ ਐੱਮ. ਐੱਸ. ਪੀ. ਸਮੇਤ ਪੰਜ ਮੁੱਖ ਮੰਗਾਂ ਨਾਲ ਸਹਿਮਤ ਹੋਣ। 

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲਾਂ ਦਾ ਵੱਡਾ ਐਲਾਨ, ਇੰਝ ਕਰਨਗੇ ਕਾਨੂੰਨੀ ਮਦਦ


Baljeet Kaur

Content Editor

Related News