ਪਟਾਕਿਆਂ ਕਾਰਨ ਪਲਾਟ 'ਚ ਲੱਗੀ ਭਿਆਨਕ ਅੱਗ

10/28/2019 1:31:21 PM

ਮਾਲੇਰਕੋਟਲਾ (ਮੁਹੰਮਦ ਯਾਸਿਨ) : ਬੀਤੀ ਰਾਤ ਸਥਾਨਕ ਸ਼ਾਸਤਰੀ ਨਗਰ ਰੇਲਵੇ ਰੋਡ ਵਿਖੇ ਇਕ ਪਲਾਟ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਪਟਾਕਿਆਂ ਵਿਚੋਂ ਨਿਕਲੀ ਚੰਗਿਆੜੀ ਦੱਸਿਆ ਜਾ ਰਿਹਾ ਹੈ। ਰਾਜੇਸ਼ ਜੈਨ ਅਨੁਸਾਰ ਉਸ ਦੇ ਖਾਲੀ ਪਲਾਟ 'ਚ ਕੁੱਝ ਪਲਾਸਟਿਕ ਦੀਆਂ ਫਿਰਕੀਆਂ ਸਕ੍ਰੈਪ ਦੇ ਤੌਰ 'ਤੇ ਪਈਆਂ ਸਨ, ਜਿਨ੍ਹਾਂ 'ਤੇ ਜਲਣਸ਼ੀਲ ਪਦਾਰਥ ਦੇ ਡਿੱਗਣ ਕਾਰਨ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ। ਉਥੇ ਹੀ ਪਲਾਟ ਦੇ ਨਾਲ ਸਥਿਤ ਘਰ ਵਿਚ ਰਹਿੰਦੇ ਸਤੀਸ਼ ਕੁਮਾਰ ਜੈਨ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਲਾਟ ਦੇ ਨਾਲ ਹੋਣ ਕਾਰਨ ਉਨ੍ਹਾਂ ਦੇ ਘਰ ਨੂੰ ਥੋੜ੍ਹਾ ਨੁਕਸਾਨ ਪੁੱਜਾ ਹੈ।

PunjabKesari

ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸ਼ਨ ਵੱਲੋਂ ਦੀਵਾਲੀ ਮੌਕੇ ਸਿਰਫ 'ਤੇ ਸਿਰਫ ਜ਼ੁਬਾਨੀ ਬਿਆਨ ਹੀ ਦਿੱਤੇ ਗਏ ਪਰ ਅਸਲੀ ਰੂਪ 'ਚ ਕੁੱਝ ਵੀ ਦੇਖਣ ਨੂੰ ਸਾਹਮਣੇ ਨਹੀਂ ਆਇਆ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।

ਸਿਟੀ-1 ਦੇ ਸਹਾਇਕ ਥਾਣੇਦਾਰ ਨਿਰਭੈ ਸਿੰਘ ਨੇ ਕਿਹਾ ਕਿ ਉਨ੍ਹਾਂ ਅੱਗ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ ਅਤੇ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਕ੍ਰੈਪ ਸੜ ਕੇ ਸੁਆਹ ਹੋ ਗਈ, ਜਿਸ ਕਾਰਨ ਕੁੱਝ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ।


cherry

Content Editor

Related News